ਸ਼ਹਿਣਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਨੇ ਦਾਣਾ ਮੰਡੀ ਸ਼ਹਿਣਾ ਵਿਖੇ ਪਹੁੰਚੇ ਅਤੇ ਜੀਰੀ ਦੀਆਂ ਢੇਰੀਆਂ ਦੀ ਬੋਲੀ ਲਗਵਾਈ ਗਈ। ਕਿਸਾਨ ਆਗੂ ਨਾਮਧਾਰੀ ਨਾਲ ਮਾਰਕਫੈੱਡ ਦੇ ਇੰਸਪੈਕਟਰ ਬੂਟਾ ਸਿੰਘ ਅਤੇ ਮਾਰਕਫੈੱਡ ਇੰਸਪੈਕਟਰ ਮਹਿੰਦਰਪਾਲ ਅਤੇ ਅਸ਼ੋਕ ਕੁਮਾਰ ਅਰੋੜਾ, ਪ੍ਰਿੰਸ ਕੁਮਾਰ, ਸਤਪਾਲ ਅਰੋੜਾ ਆੜ੍ਹਤੀੲ ਅਤੇ ਕਿਸਾਨ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ 5000 ਗੱਟੇ ਦੀ ਅੱਜ ਭਰਾਈ ਕਰ ਦਿੱਤੀ ਜਾਵੇਗੀ ਅਤੇ ਨਾਲ ਦੀ ਨਾਲ ਲਿਫਟਿੰਗ ਸ਼ੁਰੂ ਹੋ ਜਾਵੇਗੀ। ਕਰੀਬ 22 ਗੱਡੀਆਂ ਸ਼ਹਿਣਾ ਮੰਡੀ ਨੂੰ ਕੱਟ ਦਿੱਤੀਆਂ ਹਨ। ਬਾਰਦਾਨੇ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਨਾਮਧਾਰੀ ਨੇ ਕਿਹਾ ਜ਼ਿਲ੍ਹੇ ਦੀਆ ਸਾਰੀਆਂ ਮੰਡੀਆ ਦਾ ਦੌਰਾ ਕੀਤਾ ਜਾਵੇਗਾ ਅਤੇ ਕਿਸੇ ਕਿਸਾਨ ਭਰਾ ਨੂੰ ਮੰਡੀ ਤਕਲੀਫ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਇਕਾਈ ਪ੍ਰਧਾਨ ਸਤਿਨਾਮ ਸਿੰਘ ਸੱਤੀ, ਗੁਰਵਿੰਦਰ ਸਿੰਘ ਸਰਾਂ, ਜਗਤਾਰ ਦਾਸ ਬਾਵਾ, ਭੋਲਾ ਸਿੰਘ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ