ਕੋਟਕਪੂਰਾ: ਪੰਜਾਬੀ ਯੂਨੀਵਰਸਿਟੀ ਬਿਨਾਂ ਕਲਾਸਾ ਲਗਾਏ ਪਹਿਲੀ ਜੁਲਾਈ ਤੋਂ ਅੰਡਰ ਗਰੈਜੂਏਟ ਤੇ ਗਰੈਜੂਏਟ ਦੀਆਂ ਪ੍ਰੈਕਟਿਕਲ ਪ੍ਰੀਖਿਆਵਾਂ ਲੈ ਰਹੀ ਹੈ। ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆ) ਵੱਲੋਂ ਜਾਰੀ ਪੱਤਰ ਨੇ ਯੂਨੀਵਰਸਿਟੀ ਦੇ ਕਾਲਜਾਂ ’ਚ ਅੰਡਰ ਗਰੈਜੂਏਟ ਕਰ ਰਹੇ ਵਿਦਿਆਰਥੀਆਂ ਦੇ ਮਨਾਂ ’ਚ ਡਰ ਪੈਦਾ ਕਰ ਦਿੱਤਾ ਹੈ। ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਸਰਕਾਰੀ ਤੇ ਗ਼ੈਰ-ਸਰਕਾਰੀ ਕਾਲਜਾਂ ਵਿਚ ਪੜ੍ਹ ਰਹੇ ਕਰੀਬ ਇਕ ਦਰਜਨ ਵਿਦਿਆਰਥੀਆਂ ਦੇ ਮਾਪਿਆਂ ਨੇ ਵਾਈਸ ਚਾਂਸਲਰ, ਉਚੇਰੀ ਸਿੱਖਿਆ ਮੰਤਰੀ ਪੰਜਾਬ ਅਤੇ ਮਨੁੱਖੀ ਸਰੋਤ ਮੰਤਰਾਲੇ ਨਵੀਂ ਦਿੱਲੀ ਨੂੰ ਪੱਤਰ ਭੇਜ ਕੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਉਹ ਪ੍ਰੈਕਟੀਕਲ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਅਸਲ ਵਿਚ ਸਰਕਾਰੀ ਤੇ ਕੁਝ ਗੈਰ ਸਰਕਾਰੀ ਕਾਲਜਾਂ ਨੇ ਤਿਆਰੀ ਹੀ ਨਹੀਂ ਕਰਵਾਈ ਗਈ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ 14 ਮਾਰਚ ਮਗਰੋਂ ਕਾਲਜਾਂ ਨੂੰ ਪੰਜਾਬ ਸਰਕਾਰ ਨੇ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਸੀ। ਜਦੋਂਕਿ ਇਸ ਸਾਲ ਨਵਾਂ ਵਿਦਿਅਕ ਸ਼ੈਸ਼ਨ ਫਰਵਰੀ ਤੋਂ ਹੀ ਸ਼ੁੁਰੂ ਹੋਇਆ ਸੀ। -ਟਨਸ