ਪ੍ਰਾਈਵੇਟ ਸਕੂਲਾਂ ਨੂੰ ਜਿੰਦਰੇ ਮਾਰ ਕੇ ਧਰਨੇ

ਕਰੋਨਾ ਕਾਲ ਦੀ ਟਿਊਸ਼ਨ ਫੀਸ ਅਤੇ ਸਾਲਾਨਾ ਫੀਸ ਵਿੱਚ ਕਟੌਤੀ ਕਰਨ ਦੀ ਮੰਗ

ਪ੍ਰਾਈਵੇਟ ਸਕੂਲਾਂ ਨੂੰ ਜਿੰਦਰੇ ਮਾਰ ਕੇ ਧਰਨੇ

ਬਰਨਾਲਾ ਸੜਕ ਉੱਤੇ ਸਕੂਲ ਅੱਗੇ ਬੈਠੇ ਹੋਏ ਬੱਚਿਆਂ ਦੇ ਮਾਪੇ।

ਰਾਜਿੰਦਰ ਵਰਮਾ

ਭਦੌੜ, 1 ਮਾਰਚ

ਕਸਬੇ ਦੇ ਦੋ ਵੱਡੇ ਪ੍ਰਾਈਵੇਟ ਸਕੂਲਾਂ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਅੱਗੇ ਬੱਚਿਆਂ ਦੇ ਮਾਪਿਆਂ ਵੱਲੋਂ ਕਰੋਨਾ ਕਾਰਨ ਫੀਸਾਂ ਘਟਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਧਰਨਾ ਦੇ ਕੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਗੋਬਿੰਦ ਸਕੂਲ ਅੱਗੇ ਮਾਪਿਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਚੱਕਾ ਜਾਮ ਕੀਤਾ ਗਿਆ।

ਧਰਨੇ ਨੂੰ ਸੰਬੋਧਨ ਕਰਦੇ ਹੋਏ ਕੀਰਤ ਸਿੰਗਲਾ, ਕੁਲਵੰਤ ਸਿੰਘ ਮਾਨ, ਲਾਭ ਸਿੰਘ ਉਗੋਕੇ, ਹਰਨੇਕ ਸਿੰਘ ਸੰਧੂ, ਰਾਜੀਵ ਸਿੰਗਲਾ ਨੇ ਕਿਹਾ ਕਿ ਕਰੋਨਾ ਕਰਕੇ ਉਨ੍ਹਾਂ ਦੇ ਕਾਰੋਬਾਰ ਬਿਲਕੁਲ ਠੱਪ ਰਹੇ ਹਨ ਤੇ ਸਕੂਲ ਵੱਲੋਂ ਬੱਚਿਆਂ ਨੂੰ ਮਹਿੰਗੇ ਫੋਨਾਂ ’ਤੇ ਆਨਲਾਈਨ ਪੜ੍ਹਾਈ ਕਰਵਾਈ ਗਈ ਹੈ। ਜਿਸ ਕਰਕੇ ਟਿਊਸ਼ਨ ਫੀਸ ’ਚ 30 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇ ਤੇ ਸਾਲਾਨਾ ਫੀਸ ਪੂਰੀ ਤਰ੍ਹਾਂ ਮੁਆਫ਼ ਕੀਤੀ ਜਾਵੇ ਤੇ ਬੱਸਾਂ ਲਈ ਸਕੂਲ ਵਿੱਚ ਸ਼ੈੱਡ ਬਣਾਏ ਜਾਣ। ਇਸ ਤੋਂ ਇਲਾਵਾ ਸਾਲ ਬਾਅਦ ਵਰਦੀਆਂ ਤੇ ਕਿਤਾਬਾਂ ਨਾ ਬਦਲੀਆਂ ਜਾਣ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ। ਦੂਜੇ ਪਾਸੇ ਸਕੂਲ ਮੈਨੇਜਮੈਂਟ ਦਾ ਕਹਿਣਾ ਸੀ ਕਿ ਉਨਾਂ ਨੇ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਹੀ ਫੀਸਾਂ ਲਈਆਂ ਹਨ।

ਇਸੇ ਤਰ੍ਹਾਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਅੱਗੇ ਬੈਠੇ ਮਾਪਿਆਂ ਅਮਨਦੀਪ ਸਿੰਘ ਦੀਪਾ, ਗੁਰਦੀਪ ਕੁਮਾਰ, ਹਰਜੀਤ ਸਿੰਘ ਸ਼ਹਿਣਾ, ਭੋਲਾ ਸਿੰਘ ਦਰਾਕਾ ਪੱਤੀ, ਲਖਵੀਰ ਸਿੰਘ ਝਾਂਹਿਆ ਵਾਲੀ ਨੇ ਧਰਨੇ ਨੂੰ ਸੰਬੋਧਨ ਦੌਰਾਨ ਕਿਹਾ ਕਿ ਸਕੂਲ ਬੱਚਿਆਂ ਤੋਂ ਸਾਲਾਨਾ ਲਈ ਜਾਂਦੀ ਸਾਰੀ ਫੀਸ ਮੁਆਫ਼ ਕਰੇ, ਟਿਉਸ਼ਨ ਫ਼ੀਸ ’ਚ 30 ਪ੍ਰਤੀਸ਼ਤ ਕਟੌਤੀ ਕਰੇ, ਅਗਲੇ ਸਾਲ ਫੀਸ ’ਚ ਵਾਧਾ ਨਾ ਕੀਤਾ ਜਾਵੇ, ਮਈ ਜੂਨ ਦੀ ਫ਼ੀਸ ਨਾ ਲਈ ਜਾਵੇ, 5 ਸਾਲ ਤੋਂ ਪਹਿਲਾਂ ਕਿਤਾਬਾਂ ਨਾ ਬਦਲੀਆਂ ਜਾਣ, ਬੱਸ ਫੀਸ ਵਿੱਚ ਵਾਧਾ ਨਾ ਕੀਤਾ ਜਾਵੇ। ਜਦੋਂ ਸਕੂਲ ਵੱਲੋਂ ਕੋਈ ਹੁੰਗਾਰਾ ਨਾ ਆਇਆ ਤਾਂ ਮਾਪਿਆਂ ਨੇ ਸਕੂਲ ਨੂੰ ਜਿੰਦਰਾ ਮਾਰ ਦਿੱਤਾ ਤੇ ਛੁੱਟੀ ਹੋਣ ਸਮੇਂ ਬੱਸਾਂ ਨੂੰ ਬਾਹਰ ਨਾ ਆਉਣ ਦਿੱਤਾ। ਮਾਪਿਆਂ ਨੇ ਮੰਗ ਰੱਖੀ ਕਿ ਸਕੂਲ ਪ੍ਰਿੰਸੀਪਲ ਧਰਨੇ ’ਚ ਆ ਕੇ ਮੰਗ ਪੱਤਰ ਪ੍ਰਾਪਤ ਕਰੇ। ਅਖੀਰ ਪ੍ਰਿੰਸੀਪਲ ਨੇ ਆਪਣਾ ਅੜੀਅਲ ਰਵੱਈਆ ਛੱਡ ਕੇ ਮਾਪਿਆਂ ਤੋਂ ਮੰਗ ਪੱਤਰ ਲਿਆ ਤੇ 5 ਮਾਰਚ ਤੱਕ ਦਾ ਸਮਾਂ ਲਿਆ। ਇਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।

ਖਬਰ ਲਿਖੇ ਜਾਣ ਤੱਕ ਗੋਬਿੰਦ ਪਬਲਿਕ ਸਕੂਲ ਅੱਗੇ ਕੀਤਾ ਗਿਆ ਚੱਕਾ ਜਾਮ ਜਾਰੀ ਸੀ ਤੇ ਐੱਸਡੀਐੱਮ ਵਰਜਿਤ ਵਾਲੀਆ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਸਕੂਲ ਦੇ ਪ੍ਰਿੰਸੀਪਲ ਸੰਜੇ ਸਕਲਾਨੀ, ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਤੇ ਥਾਣਾ ਭਦੌੜ ਮੁਖੀ ਗੁਰਪ੍ਰੀਤ ਸਿੰਘ ਦੀ ਮੀਟਿੰਗ ਚੱਲ ਰਹੀ ਹੈ।­

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All