ਪੱਤਰ ਪ੍ਰੇਰਕ
ਬਾਘਾ ਪੁਰਾਣਾ, 23 ਜੂਨ
ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਵੈਰੋਕੇ ਤੇ ਬਲਾਕ ਪ੍ਰਧਾਨ ਜੋਰਾ ਸਿੰਘ ਫੌਜੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 24 ਜੂਨ ਨੂੰ ਦੇਸ ਭਰ ’ਚ ਤਹਿਸੀਲ/ਜ਼ਿਲਾ ਹੈਡਕੁਆਰਟਰ ’ਤੇ ਧਰਨੇ ਦੇ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਾਘਾ ਪੁਰਾਣਾ, ਧਰਮਕੋਟ ਤੇ ਅਜੀਤਵਾਲ ’ਚ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਅਗਨੀਪਥ ਯੋਜਨਾ ਮੋਦੀ ਸਰਕਾਰ ਲੈ ਕੇ ਆਈ ਹੈ। ਪਹਿਲਾਂ ਜੋ ਨੌਜਵਾਨ ਭਰਤੀ ਪ੍ਰੀਕਿਰਿਆ ’ਚ ਸਨ ਤੇ ਨਿਯੁਕਤੀ ਪੱਤਰ ਉਡੀਕ ਰਹੇ ਸਨ, ਉਨ੍ਹਾਂ ਦਾ ਭਵਿੱਖ ਖਤਰੇ ’ਚ ਪੈ ਗਿਆ ਹੈ। ਇਸ ਸਕੀਮ ਤਹਿਤ ਚਾਰ ਸਾਲ ਲਈ ਨੌਕਰੀ ਦੇਣੀ ਹੈ ਤੇ ਪੈਨਸ਼ਨ ਵੀ ਨਹੀਂ ਦਿੱਤੀ ਜਾਵੇਗੀ।