ਭੁੱਚੋ ਮੰਡੀ: ਆਦੇਸ਼ ਹਸਪਤਾਲ ਭੁੱਚੋ ਖੁਰਦ ਵਿੱਚ ਨਿੱਜੀ ਸੁਰੱਖਿਆ ਏਜੰਸੀ ਵੱਲੋਂ 25 ਜੁਲਾਈ ਨੂੰ ਕੀਤੇ ਵਾਅਦੇ ਅਨੁਸਾਰ 13 ਲੜਕੀਆਂ ਨੂੰ ਡਿਊਟੀ ’ਤੇ ਨਾ ਰੱਖੇ ਜਾਣ ਖ਼ਿਲਾਫ਼ ਅੱਜ ਮੁੜ ਸੁਰੱਖਿਆ ਮਹਿਲਾਵਾਂ ਨੇ ਭਾਕਿਯੂ ਸਿੱਧੂਪੁਰ ਦੇ ਸਹਿਯੋਗ ਨਾਲ ਹਸਪਤਾਲ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਤੇ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਅਖੀਰ ਏਜੰਸੀ ਦੇ ਅਧਿਕਾਰੀਆਂ ਨੇ ਧਰਨੇ ਵੱਚ ਪਹੁੰਚ ਕੇ ਸਾਰੀਆਂ ਲੜਕੀਆਂ ਨੂੰ ਡਿਊਟੀ ’ਤੇ ਰੱਖੇ ਜਾਣ ਦੇ ਦਿੱਤੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ। -ਪੱਤਰ ਪ੍ਰੇਰਕ