ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਸ਼ਹਿਰੀ ਖੇਤਰ ’ਚ ਸਥਿਤ ਗੋਬਿੰਦ ਨਗਰੀ ਦੇ ਨਰੇਗਾ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੁਜ਼ਾਹਰਾ ਕਰਦਿਆਂ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਮਜ਼ਦੂਰੀ ਨਹੀਂ ਮਿਲੀ। ਨਰੇਗਾ ਮਜ਼ਦੂਰ ਜੱਗਾ ਸਿੰਘ, ਜੁਗਿੰਦਰ ਸਿੰਘ ਪੰਚ ਗਰਾਮ ਪੰਚਾਇਤ ਦਿਹਾਤੀ, ਮੇਜਰ ਸਿੰਘ ਮੈਂਬਰ ਹੋਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਨਰੇਗਾ ਦਾ ਕੰਮ ਮਿਲਦਾ ਹੀ ਬਹੁਤ ਘੱਟ ਹੈ| ਫਿਰ ਜਿੰਨਾ ਕੁ ਮਿਲਦਾ ਹੈ ਉਸ ਦੀ ਮਜ਼ਦੂਰੀ ਨਹੀਂ ਮਿਲਦੀ| ਦੂਜੇ ਪਾਸੇ ਝੋਨਾ ਬਿਜਾਈ ਦਾ ਕੰਮ ਵੀ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਹੈ ਕਿਉਂਕਿ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਸਸਤੇ ਭਾਅ ਝੋਨਾ ਲਵਾਉਂਦੇ ਹਨ| ਉਨ੍ਹਾਂ ਮੰਗ ਕੀਤੀ ਕਿ ਕੰਮ ਦੀ ਮਜ਼ਦੂਰੀ ਦਿਵਾਈ ਜਾਵੇ ਅਤੇ ਨਰੇਗਾ ਮਜ਼ਦੂਰੀ 500 ਰੁਪਏ ਦਿਹਾੜੀ ਕੀਤੀ ਜਾਵੇ| -ਨਿੱਜੀ ਪੱਤਰ ਪ੍ਰੇਰਕ