ਪੱਤਰ ਪ੍ਰੇਰਕ
ਮਾਨਸਾ, 30 ਸਤੰਬਰ
ਕਣਕ ਦੇ ਸੀਜ਼ਨ ਮੌਕੇ ਟਰੱਕ ਯੂਨੀਅਨ ਵੱਲੋਂ ਕੀਤੀ ਗਈ ਢੋਆ- ਢੁਆਈ ਦੀ ਰਹਿੰਦੀ ਅਦਾਇਗੀ ਨੁੂੰ ਲੈ ਕੇ ਠੇਕੇਦਾਰ ਵਿਰੁੱਧ ਉਸ ਦੇ ਘਰ ਅੱਗੇ ਟਰੱਕ ਅਪਰੇਟਰਾਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਦੂਜੇ ਪਾਸੇ ਠੇਕੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਸਾਰੀ ਅਦਾਇਗੀ ਕਰ ਦਿੱਤੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਟਰੱਕ ਯੂਨੀਅਨ ਦੇ ਆਗੂ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਠੇਕੇਦਾਰ ਵੱਲ 77 ਲੱਖ ਰੁਪਇਆ ਬਾਕੀ ਖੜ੍ਹਾ ਹੈ। ਪੈਸੇ ਨਾ ਦੇਣ ’ਤੇ ਉਨ੍ਹਾਂ ਨੂੰ ਅੱਜ ਮਜਬੂਰੀ ਬਸ ਇਹ ਧਰਨਾ ਦੇਣਾ ਪੈ ਰਿਹਾ ਹੈ। ਦੂਜੇ ਪਾਸੇ ਠੇਕੇਦਾਰ ਵਿਨੋਦ ਭੰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਿਸਾਬ ਕਿਤਾਬ ਸਾਰਾ ਹੋ ਚੁੱਕਿਆ ਹੈ। ਉਨ੍ਹਾਂ ਵੱਲ ਕਿਸੇ ਕਿਸਮ ਦੀ ਕੋਈ ਵੀ ਬਕਾਇਆ ਰਾਸ਼ੀ ਨਹੀਂ ਹੈ। ਧਰਨੇ ਨੂੰ ਉਨ੍ਹਾਂ ਟਰੱਕ ਯੂਨੀਅਨ ਦੀ ਧੱਕੇਸਾਹੀ ਕਰਾਰ ਦਿੱਤਾ।