ਲਖਵਿੰਦਰ ਸਿੰਘ
ਮਲੋਟ, 18 ਅਕਤੂਬਰ
ਮਲੋਟ ਦੀ ਅਨਾਜ ਮੰਡੀ ਵਿਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਲਗਾਈ ਜਾ ਰਹੀ ਕਾਟ (ਕੁੰਡੀ) ਤੋਂ ਖ਼ਫ਼ਾ ਹੋਏ ਦਰਜਨਾਂ ਕਿਸਾਨਾਂ ਨੇ ਮਾਰਕੀਟ ਕਮੇਟੀ ਮਲੋਟ ਅੱਗੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗਿਆਨ ਸਿੰਘ ਨੇ ਦੱਸਿਆ ਕਿ ਕਾਟ ਤੇ ਖਰੀਦ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਆਪੋ-ਧਾਪੀ ਸਬੰਧੀ ਕਿਸਾਨ ਉਨ੍ਹਾਂ ਕੋਲ ਪਹੁੰਚ ਕਰ ਰਹੇ ਸਨ, ਉਹ ਦਸਦੇ ਸਨ ਕਿ ਆੜਤੀਆਂ ਦੀ ਸਹਿਮਤੀ ਨਾਲ ਇਕ ਕੁਇੰਟਲ ਮਗਰ 4 ਤੋਂ 6 ਕਿਲੋ ਕਾਟ ’ਤੇ ਝੋਨਾ ਚੁੱਕਿਆ ਜਾ ਰਿਹਾ ਹੈ। ਮਜਬੂਰੀ ਵੱਸ ਕਈ ਕਿਸਾਨਾਂ ਨੇ ਕਾਟ ਦਾ ਕੌੜਾ ਘੁੱਟ ਪੀ ਵੀ ਲਿਆ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਕਿਸਾਨਾਂ ਦਾ ਮੰਡੀਆਂ ਵਿੱਚ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਵਾਇਆ ਜਾਂਦਾ ਹੈ, ਜਿਸ ਵਿਚ ਕਮੇਟੀ, ਆੜ੍ਹਤੀ ਤੇ ਸ਼ੈੱਲਰਾਂ ਵਾਲਿਆਂ ਦੀ ਆਪਸੀ ਗੰਢਤੁੱਪ ਹੁੰਦੀ ਹੈ। ਇਸ ਸਬੰਧੀ ਮਾਰਕਿਟ ਕਮੇਟੀਮਲੋਟ ਦੇ ਸੈਕਟਰੀ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਖਰੀਦ ਏਜੰਸੀਆਂ ਨੂੰ ਨੋਟਿਸ ਕੱਢਣਗੇ ਕੇ ਉਹ ਖੁੱਦ ਝੋਨੇ ਦੀ ਖਰੀਦ ਕਰਨ ਨਾ ਕੇ ਉਹਨਾਂ ਦੇ ਬੰਦੇ। ਸ਼ੈ੍ੱਲਰਾਂ ਵਾਲਿਆਂ ਨੂੰ ਵੀ ਮੰਡੀ ਚੋਂ ਸਿੱਧੀ ਖਰੀਦ ਕਰਨ ਤੇ ਉਨ੍ਹਾਂ ਕਿਹਾ ਕਿ ਉਹ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ, ਜਿਸ ਨਾਲ ਕਿਸਾਨਾਂ ਨੂੰ ਪ੍ਰੇਸ਼ਾਨੀ ਹੋਵੇ।