ਪੱਤਰ ਪ੍ਰੇਰਕ
ਬਾਘਾ ਪੁਰਾਣਾ, 18 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਵੱਲੋਂ ਕੀਤੇ ਗਏ ਫੀਸਾਂ ਦੇ ਵਾਧੇ ਖ਼ਿਲਾਫ਼ ਤੇ ਕੁਝ ਹੋਰ ਲੋਕਲ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਐੱਸਡੀਐੱਮ ਬਾਘਾ ਪੁਰਾਣਾ ਦੇ ਨਾਮ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ਼ ਤੇ ਕਮਲਦੀਪ ਕੌਰ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਰੋਡੇ ਵੱਲੋਂ ਫੀਸਾਂ ’ਚ ਭਾਰੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸਸੀ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਬਿਨਾਂ ਪੀਟੀਏ ਤੋਂ ਦਾਖਲੇ ਲਏ ਜਾਣ ਤੇ ਨਾਲ ਹੀ ਜਰਨਲ ਵਿਦਿਆਰਥੀਆਂ ਦੇ ਵੀ ਘੱਟ ਤੋਂ ਘੱਟ ਪੀਟੀਏ ਨਾਲ ਦਾਖਲੇ ਲਏ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਾਲਜ ’ਚ ਅੰਗਰੇਜ਼ੀ ਦੇ ਪ੍ਰੋਫੈ਼ਸਰ ਦੀ ਅਸਾਮੀ ਭਰੀ ਜਾਵੇ ਤੇ ਗੁਰੂ ਨਾਨਕ ਕਾਲਜ ਰੋਡੇ ਦਾ ਪ੍ਰੀਖਿਆ ਸੈਂਟਰ ਵਾਪਸ ਲਿਆਂਦਾ ਜਾਵੇ।