ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 2 ਅਗਸਤ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਗੋਨਿਆਣਾ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਬੀ.ਪੀ.ਈ.ਓ ਦਫਤਰ ਗੋਨਿਆਣਾ ਵਿੱਚ ਹੋਈ| ਮੀਟਿੰਗ ਦੌਰਾਨ 7 ਅਗਸਤ ਨੂੰ ਸੰਗਰੂਰ ਵਿਖੇ ਰੱਖੀ ਗਈ ਸੂਬਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ| ਇਸ ਸਮੇਂ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਅਤੇ ਬਲਾਕ ਸਕੱਤਰ ਗੁਰਪ੍ਰੀਤ ਖੇਮੋਆਣਾ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਸੂਬਾ ਰੈਲੀ ਵਿਚ ਬਲਾਕ ਗੋਨਿਆਣਾ ਵਲੋਂ ਵੱਡੀ ਗਿਣਤੀ ਅਧਿਆਪਕ ਸ਼ਾਮਿਲ ਹੋਣਗੇ| ਉਨ੍ਹਾਂ ਕਿਹਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਸੰਗਰੂਰ ਰੈਲੀ ਅਗਲੇ ਸੰਘਰਸ਼ਾਂ ਦਾ ਮੁੱਢ ਬੰਨ੍ਹੇਗੀ|