ਪੱਤਰ ਪ੍ਰੇਰਕ
ਗਿੱਦੜਬਾਹਾ, 24 ਸਤੰਬਰ
ਉਪ ਮੰਡਲ ਮਜਿਸਟਰੇਟ ਸ੍ਰੀ ਓਮ ਪ੍ਰਕਾਸ਼ ਵੱਲੋਂ ਸਵੇਰੇ 9 ਵਜੇ ਤੋਂ 9.40 ਵਜੇ ਤੱਕ ਸਰਕਾਰੀ ਦਫਤਰਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਦੌਰਾਨ ਦਫ਼ਤਰ ਸਹਾਇਕ ਫੂਡ ਸਪਲਾਈ ਦਫ਼ਤਰ ਗਿੱਦੜਬਾਹਾ ਦੇ ਏਐੱਫਐੱਸਓ ਮਨਿੰਦਰ ਸਿੰਘ ਅਤੇ ਉਨ੍ਹਾਂ ਦੇ ਦੋ ਕੁਆਲਟੀ ਇੰਸਪੈਕਟਰ ਗੈਰ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਜਗਮੋਹਨ ਸਿੰਘ ਐਸਡੀਓ ਖ਼ੁਦ ਅਤੇ ਉਨ੍ਹਾਂ ਦੇ ਦੋ ਕਰਮਚਾਰੀ ਗੈਰ-ਹਾਜ਼ਰ ਮਿਲੇ। ਦਫ਼ਤਰ ਉਪ ਮੰਡਲ ਇੰਜਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਰਵੀ ਗੋਇਲ ਅਤੇ ਉਨ੍ਹਾਂ ਦੇ ਦੋ ਜੇਈ ਗੈਰ ਹਾਜ਼ਰ ਸਨ। ਦਫ਼ਤਰ ਉਪ ਮੰਡਲ ਸ਼ਾਖਾ ਬੀ.ਐਂਡ.ਆਰ ਸ਼ਾਖਾ ਦਾ ਸਾਰਾ ਸਟਾਫ਼ ਹਾਜ਼ਰ ਸੀ ਪਰ ਸਤਵੰਤ ਕੁਮਾਰ ਨਰੂਲਾ ਐੱਸਡੀਓ ਗੈਰ ਹਾਜ਼ਰ ਸਨ। ਐੱਸਡੀਐੱਮ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।