ਪੱਤਰ ਪ੍ਰੇਰਕ
ਜੋਗਾ, 6 ਜਨਵਰੀ
ਇਥੇ ਗੁਰਦੁਆਰਾ ਸ਼ਹੀਦ ਗੰਜ ਟਿੱਲ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਅੱਜ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਢਾਡੀ ਭਾਈ ਰਣਜੀਤ ਸਿੰਘ ਖਾਲਸਾ ਨੇ ਆਪਣੀਆਂ ਢਾਡੀ ਵਾਰਾਂ ਸੁਣਾਈਆਂ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਅਦੋਲਨ ਨਾਲ ਸਬੰਧਤ ਕਵਿਤਾਵਾਂ ਅਤੇ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਤੋਂ ਸੰਗਤ ਨੂੰ ਜਾਣੂ ਕਰਵਾਇਆ। ਇਸ ਦੌਰਾਨ ਭਾਈ ਪਰਮਜੀਤ ਸਿੰਘ ਸਮੂਹ ਕੀਰਤਨੀਏ ਜਥੇ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਆ। ਜਾਣਕਾਰੀ ਮੁਤਾਬਿਕ ਇਹ ਨਗਰ ਕੀਰਤਨ ਮੁੜ ਦੇਰ ਸ਼ਾਮ ਗੁਰਦੁਆਰਾ ਸ਼ਹੀਦ ਗੰਜ ਟਿੱਲਾ ਸਾਹਿਬ ਵਿੱਚ ਸਮਾਪਤ ਹੋਇਆ।
ਹੰਡਿਆਇਆ (ਪੱਤਰ ਪ੍ਰੇਰਕ): ਗੁੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁੁਰਦੁੁਆਰਾ ਗੁੁਰੂ ਨਾਨਕ ਦੇਵ ਜੀ ਪਿੰਡ ਖੁੱਡੀ ਖ਼ੁੁਰਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ| ਇਸ ਮੌਕੇ ਪ੍ਰਧਾਨ ਜਗਦੇਵ ਸਿੰਘ, ਖ਼ਜ਼ਾਨਚੀ ਸੋਹਣ ਸਿੰਘ ਰਟੋਲ ਤੇ ਗ੍ਰੰਥੀ ਕੁੁਲਦੀਪ ਸਿੰਘ ਸਣੇ ਸੰਗਤ ਹਾਜ਼ਰ ਸੀ| ਇਸੇ ਤਰ੍ਹਾਂ ਪਿੰਡ ਬੀਕਾ ਸੂਚ ਪੱਤੀ ਗੁੁਰਦੁੁਆਰਾ ਸਾਹਿਬ ਨਿਸ਼ਾਨ ਸਾਹਿਬ ਵਿੱਚ ਵੀ ਪਾਠ ਦੇ ਭੋਗ ਪਾਏ ਗਏ।