ਜੈਤੋ: ਪਰਜਾਪਤ ਸਮਾਜ ਜੈਤੋ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ ਦੀ ਹਮਾਇਤ ’ਚ ਨਿੱਤਰ ਆਇਆ ਹੈ। ਬਰਾਦਰੀ ਦੇ ਲੋਕਾਂ ਨੇ ਅੱਜ ਇਕੱਠ ਕਰਕੇ ਕਾਂਗਰਸੀ ਦੀ ਮੁਕਾਮੀ ਲੀਡਰਸ਼ਿਪ ਦੀ ਹਾਜ਼ਰੀ ’ਚ ਇਹ ਐਲਾਨ ਕੀਤਾ। ਹਰਮਨਦੀਪ ਸਿੰਘ ਅਤੇ ਠੇਕੇਦਾਰ ਵੀਰ ਚੰਦ ਗੁਪਤਾ ਦੀਆਂ ਕੋਸ਼ਿਸ਼ਾਂ ਨਾਲ ਪਰਜਾਪਤ ਭਾਈਚਾਰਾ ਖੁੱਲ੍ਹ ਕੇ ਢਿੱਲਵਾਂ ਦੇ ਸਮਰਥਨ ’ਚ ਆਇਆ। ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਢਿੱਲਵਾਂ ਨੇ ਪਰਜਾਪਤ ਬਰਾਦਰੀ ਦੀਆਂ ਮੁਸ਼ਕਿਲਾਂ ਨੂੰ ਤਰਜੀਹੀ ਤੌਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਮਰਜੀਤ, ਬਾਬੂ ਲਾਲ, ਰਮੇਸ਼ ਕੁਮਾਰ ਮੌਜੂਦ ਸਨ। -ਪੱਤਰ ਪ੍ਰੇਰਕ