ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ
ਪਾਵਰਕਾਮ ਵੱਲੋਂ ਭਲਕੇ 21 ਅਕਤੂਬਰ ਨੂੰ ਐੱਲਡੀਸੀ ਅਹੁਦੇ ਵਾਸਤੇ ਚੁਣੇ ਉਮੀਦਵਾਰਾਂ ਨੂੰ ਟੀਟੀਆਈ ਕੰਪਲੈਕਸ ਪਾਵਰਕੋਮ ਪਟਿਆਲਾ ਵਿੱਚ ਨੌਕਰੀ ਜੁਆਇਨ ਕਰਨ ਲਈ ਸੱਦਿਆ ਸੀ ਪਰ ਅੱਜ ਅਚਾਨਕ ਹੀ ਇਹ ਨਾਮਜ਼ਦਗੀ ਟਾਲ ਦਿੱਤੀ ਗਈ ਹੈ। ਪਾਵਰਕੌਮ ਵੱਲੋਂ ਜਾਰੀ ਸੂਚਨਾ ਅਨੁਸਾਰ ਪ੍ਰਬੰਧਕੀ ਕਾਰਨਾਂ ਕਰਕੇ ਇਹ ਨਾਮਜ਼ਦਗੀ ਟਾਲੀ ਗਈ ਹੈ। ਇਸ ਕਾਰਨ ਚੁਣੇ ਉਮੀਦਵਾਰਾਂ ਵਿੱਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਮੁਲਤਵੀ ਕਰਨ ਦੇ ਹੁਕਮਾਂ ਸਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਜਲਦੀ ਜੁਆਇਨ ਕਰਵਾਇਆ ਜਾਵੇ।