ਪੱਤਰ ਪ੍ਰੇਰਕ
ਘਨੌਲੀ, 13 ਮਾਰਚ
ਪਿੰਡ ਡੰਗੌਲੀ ਦੀ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਅੱਜ ਕਬਜ਼ਾ ਛੁਡਵਾਉਣ ਆਏ ਪੰਚਾਇਤ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਰੌਸ਼ਨ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰ ਲੰਬੇ ਸਮੇਂ ਤੋਂ ਲਗਪਗ ਛੇ ਕਨਾਲ ਸ਼ਾਮਲਾਤ ਜ਼ਮੀਨ ’ਤੇ ਕਾਰਜ਼ ਸਨ, ਜਿਸ ਨੂੰ ਸਾਬਕਾ ਸਰਪੰਚ ਸਵਰਨ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੇ ਕੇਸ ਰਾਹੀਂ ਅਦਾਲਤੀ ਹੁਕਮਾਂ ਅਧੀਨ ਛੁਡਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਕੁਝ ਹੋਰ ਵਿਅਕਤੀਆਂ ਦਾ ਵੀ ਨਜ਼ਾਇਜ ਕਬਜ਼ਾ ਛੁਡਾਇਆ ਗਿਆ ਹੈ। ਮਾਲ ਵਿਭਾਗ ਵਲੋ ਆਏ ਤਹਿਸੀਲਦਾਰ ਕੁਲਦੀਪ ਸਿੰਘ ਅਤੇ ਕਾਨੂੰਗੋ ਗੁਰਦੇਵ ਸਿੰਘ ਨੇ ਦੱਸਿਆ ਕਿ ਜ਼ਮੀਨ ਦੀ ਮਿਣਤੀ ਕਰਕੇ ਬੁਰਜੀਆਂ ਲਗਵਾ ਦਿੱਤੀਆਂ ਗਈਆਂ ਹਨ।