ਪੱਤਰ ਪ੍ਰੇਰਕ
ਲੰਬੀ, 25 ਜੁਲਾਈ
ਖੇਤਰ ਦੇ ਇੱਕ ਪਿੰਡ ’ਚ ਗੁਆਂਢੀ ਵੱਲੋਂ ਪੰਜ ਸਾਲਾ ਬੱਚੀ ਨੂੰ ਕੁਰਕੁਰੇ ਦਿਵਾਉਣ ਦੇ ਬਹਾਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਲੰਬੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਪੋਸਕੋ ਐਕਟ (ਸੋਧ) 2012 ਅਤੇ 2019 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਅਨੁਸਾਰ ਘਟਨਾ ਵਾਲੇ ਦਿਨ ਉਹ ਸਵੇਰੇ ਦਿਹਾੜੀ ’ਤੇ ਚਲੀ ਗਈ। ਉਸ ਦੀ ਪੰਜ ਸਾਲਾ ਬੱਚੀ ਗਲੀ ’ਚ ਖੇਡ ਰਹੀ ਸੀ। ਉੱਥੇ ਮੁਲਜ਼ਮ ਅੰਗਦ ਦੇਵ ਬੱਚੀ ਨੂੰ ਕੁਰਕੁਰੇ ਦਿਵਾਉਣ ਦੇ ਬਹਾਨੇ ਖਾਲੀ ਘਰ ਵਿੱਚ ਲੈ ਗਿਆ ਜਿੱਥੇ ਉਸਨੇ ਬੱਚੀ ਦੇ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ। ਬੱਚੀ ਵੱਲੋਂ ਰੋਣ ’ਤੇ ਉਸ ਨੂੰ ਘਰ ਛੱਡ ਆਇਆ। ਪੁਲੀਸ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ।