ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਜਨਵਰੀ
ਇਥੇ ਹਲਕਾ ਬਾਘਾਪੁਰਾਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੇ ਪਰਵਾਸੀ ਪੰਜਾਬੀ ਪੁੱਤ ਦੀਆਂ ਉਸ ਦੀ ਮੰਗੇਤਰ ਪਰਵਾਸੀ ਪੰਜਾਬੀ ਮੁਟਿਆਰ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਕਾਲੀ ਆਗੂ ਤੀਰਥ ਸਿੰਘ ਮਾਹਲਾ ਨੇ ਕਾਂਗਰਸ ਅਤੇ ’ਆਪ’ ਉੱਤੇ ਤਸਵੀਰਾਂ ਐਡਿਟ ਕਰਕੇ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਇਸ ਮੌਕੇ ਪਰਵਾਸੀ ਪੰਜਾਬੀ ਮੁਟਿਆਰ ਦਾ ਪਿਤਾ ਗੁਰਮੀਤ ਸਿੰਘ, ਦਾਦਾ ਜੋਗਿੰਦਰ ਸਿੰਘ ਤੇ ਹੋਰ ਰਿਸ਼ਤੇਦਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਦੇ ਪੁੱਤਰ ਖ਼ਿਲਾਫ਼ ਕਾਂਗਰਸ ਆਗੂੂ ਨੇ ਝੂਠਾ ਪਰਚਾ ਕਰਵਾਇਆ ਪਰ ਉਨ੍ਹਾਂ ਨੂੰ ਹਾਈ ਕੋਰਟ ਵਿੱਚੋਂ ਰਾਹਤ ਮਿਲ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤ ਦਾ ਮਾਰਚ ਵਿੱਚ ਵਿਆਹ ਰੱਖਿਆ ਹੋਇਆ ਹੈ। ਉਹ ਇਸ ਬਾਰੇ ਸਾਈਬਰ ਸੈੱਲ ਕੋਲ ਸ਼ਿਕਾਇਤ ਕਰਨ ਤੋਂ ਇਲਾਵਾ ਪੰਜਾਬ ਮਹਿਲਾ ਕਮਿਸ਼ਨ ਮੁਨੀਸ਼ਾ ਗੁਲਾਟੀ ਨਾਲ ਵੀ ਇਨਸਾਫ਼ ਲਈ ਸੰਪਰਕ ਕਰਨਗੇ।