ਨਿਰੰਜਣ ਬੋਹਾ
ਬੋਹਾ 27 ਮਈ
ਨੇੜਲੇ ਪਿੰਡ ਹਾਕਮਵਾਲਾ ਦੇ ਵਾਸੀਆਂ ਨੇ ਮਤਾ ਪਾਸ ਕਰਕੇ ਪਿੰਡ ’ਚ ਰਾਜਸੀ ਆਗੂਆਂ ਦੇ ਦਾਖ਼ਲ ਹੋਣ ’ਤੇ ਰੋਕ ਲਾ ਦਿੱਤੀ ਹੈ। ਪੰਜਾਬ ਕਿਸਾਨ ਯੂਨੀਅਨ ਆਗੂ ਪ੍ਰਧਾਨ ਜਗਵੀਰ ਸਿੰਘ ਮਾਨ, ਬੀਕੇਯੂ ਡਕੌਂਦਾ ਦੇ ਇਕਾਈ ਪ੍ਰਧਾਨ ਗੁਰਮੇਲ ਸਿੰਘ ਮੇਲਾ, ਬੀਕੇਯੂ ਉਗਰਾਹਾਂ ਦੇ ਆਗੂ ਰੀਸਾ ਸਿੰਘ ਚਹਿਲ, ਸਾਬਕਾ ਬਲਾਕ ਸਮਿਤੀ ਮੈਂਬਰ ਦਵਿੰਦਰ ਸਿੰਘ ਥਿੰਦ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਾਲਾ ਸਿੰਘ, ਕਿਸਾਨ ਆਗੂ ਮਨਜੀਤ ਸਿੰਘ , ਯੂਥ ਆਗੂ ਗੁਰਤੇਜ ਸਿੰਘ ਮਾਨ, ਚਮਕੌਰ ਸਿੰਘ ਤੇ ਸਾਬਕਾ ਪੰਚ ਬਿੰਦਰ ਸਿੰਘ ਲਹਿਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਿੰਡ ਨੂੰ ਸਪਲਾਈ ਹੋਣ ਵਾਲੇ ਵਾਟਰ ਵਰਕਸ ਵਾਲੇ ਪਾਣੀ ਵਿੱਚ ਬੋਹਾ ਦੇ ਕੁਝ ਲੋਕਾਂ ਵੱਲੋਂ ਦੂਸ਼ਿਤ ਪਾਣੀ ਮਿਲਾਇਆ ਜਾ ਰਿਹਾ ਹੈ ਜਿਸ ਕਾਰਨ ਪਿੰਡ ਦੇ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕਿਸੇ ਰਾਜਸੀ ਆਗੂ ਨੇ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਯਤਨ ਨਹੀਂ ਕੀਤਾ। ਇਸ ਤੋਂ ਇਲਾਵਾ ਪਿੰਡ ਵਿੱਚ ਕੋਈ ਸਰਕਾਰੀ ਸਿਹਤ ਸਹੂਲਤ ਨਹੀਂ ਅਤੇ ਲਿੰਕ ਸੜਕਾਂ ਕੱਚੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਚੱਲਦਿਆਂ ਲੋਕਾਂ ਨੂੰ ਇਹ ਫ਼ੈਸਲਾ ਲੈਣਾ ਪਿਆ ਹੈ।