ਫਤਹਿਗੜ੍ਹ ਪੰਜਤੂਰ: ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਵੱਲੋਂ ਸਾਂਝਾ ਕਾਵਿ ਸੰਗ੍ਰਹਿ ‘ਹਰਫ਼ਾਂ ਦੇ ਰੰਗ’ ਲੋਕ ਅਰਪਣ ਕੀਤਾ। ਇਸ ਕਾਵਿ ਸੰਗ੍ਰਹਿ ਵਿੱਚ 37 ਕਵੀਆਂ ਦੀਆਂ ਕੋਈ ਇੱਕ ਸੌ ਗਿਆਰਾਂ ਕਵਿਤਾਵਾਂ ਅਤੇ ਰਚਨਾਵਾਂ ਦਰਜ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਬਾ ਮਨੋਹਰ ਸਿੰਘ ਚੁੱਘਾ ਖੁਰਦ ਵਾਲੇ ਸ਼ਾਮਲ ਹੋਏ। ਇਸ ਪੁਸਤਕ ਨੂੰ ਸਭਾ ਦੇ ਪ੍ਰਧਾਨ ਜੀਵਨ ਸਿੰਘ ਹਾਣੀ, ਨੌਜਵਾਨ ਕ੍ਰਾਂਤੀਕਾਰੀ ਕਵੀ ਸਰਬਜੀਤ ਭੁੱਲਰ ਅਤੇ ਬਾਲ ਲੇਖਕ ਵਜੋਂ ਜਾਣੇ ਜਾਂਦੇ ਵਿਵੇਕ ਕੁਮਾਰ ਵੱਲੋਂ ਸਾਂਝੇ ਤੌਰ ’ਤੇ ਸੰਪਾਦਤ ਕੀਤਾ ਗਿਆ ਹੈ। ਸਭਾ ਦੇ ਸਰਪ੍ਰਸਤ ਜੀਤਾ ਸਿੰਘ ਨਾਰੰਗ ਨੇ ਦੱਸਿਆ ਕਿ ਇਸ ਮੌਕੇ ਦੋ ਦਰਜਨ ਦੇ ਕਰੀਬ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। -ਪੱਤਰ ਪ੍ਰੇਰਕ