ਸਮਾਲਸਰ: ਪਿੰਡ ਦੱਲੂਵਾਲਾ ਦੀ ਧੀ ਕਿਰਨਜੀਤ ਕੌਰ ਦੱਲੂਵਾਲਾ ਦਾ ਪਾਕਿਸਤਾਨੀ ਲੇਖਕਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਸਨਮਾਨ ਕੀਤਾ ਗਿਆ। ਕਿਰਨਜੀਤ ਕੌਰ ਨੇ ਦੋ ਕਾਵਿ ਸੰਗ੍ਰਿਹ ‘ਬੋਲ ਮੇਰੇ ਦਿਲ ਦੇ’, ‘ਦਰਦ ਚੁਗਰਿਦੇ ਦਾ’ ਅਤੇ ਇੱਕ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਛੰਦ ਬੰਦੀ ਵਿਚ ਰਚੀਆਂ ਹਨ। ਲੇਖਕ ਨਰਾਇਣ ਮੰਘੇੜਾ ਨੇ ਦੱਸਿਆ ਕਿ ਨਿਰਮਲ ਕੌਰ ਕੋਟਲਾ ਦੀ ਅਗਵਾਈ ਹੇਠ ਪੰਜਾਬੀ ਔਰਤ ਲੇਖਕਾਂ ਦਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਪਕਿਸਤਾਨ ਗਿਆ ਸੀ। ਉੱਥੇ ਬਾਬਾ ਜ਼ੁਲਫਿਕਾਰ ਹੂਸੈਨ ਹਾਸ਼ਮੀ ਸਾਂਝੀ ਬੈਠਕ ਪੰਜਾਬ ਦੀ ਅਤੇ ਉਨ੍ਹਾਂ ਨਾਲ ਆਏ ਪਤਵੰਤੇ ਸੱਜਣਾਂ ਨੇ ਕਲਮਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚੋਂ ਕਿਰਨਜੀਤ ਕੌਰ ਦੱਲੂਵਾਲਾ ਇੱਕ ਹਨ। -ਪੱਤਰ ਪ੍ਰੇਰਕ