ਚਾਉਕੇ: ਪਿੰਡ ਮੰਡੀ ਖ਼ੁਰਦ ਵਿੱਚ ਗੁਰਤੇਜ ਸਿੰਘ ਰਾਹੀ ਦੀ ਨਿੱਜੀ ਡੇਢ ਕਨਾਲ ਵਿੱਚ ਰਾਊਂਡਗਲਾਸ ਫ਼ਾਊਂਡੇਸ਼ਨ ਵੱਲੋਂ 1000 ਬੂਟਿਆਂ ਨਾਲ ਮਿਨੀ ਜੰਗਲ ਲਗਾਇਆ ਹੈ। ਰਾਊਂਡਗਲਾਸ ਫਾਊਂਡੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਗੁਰਤੇਜ ਸਿੰਘ ਦਾ ਕਿਸਾਨੀ ਸੰਘਰਸ਼ ਚ ਇੱਕ ਅਹਿਮ ਰੋਲ ਰਿਹਾ ਹੈ। ਉਨ੍ਹਾਂ ਨੇ ਆਪਣੇ ਕੁੱਲ 4 ਕਿੱਲਿਆਂ ’ਚੋਂ 2 ਕਿੱਲੇ ਮਿਨੀ ਸਿੰਘੂ ਬਾਰਡਰ ਬਣਾਉਣ ਲਈ ਰਾਖਵੇਂ ਰੱਖੇ ਹੋਏ ਹਨ। ਅੱਜ ਵਿਸ਼ਵ ਵਾਤਾਵਰਨ ਹਫ਼ਤਾ ਮਨਾਉਂਦਿਆਂ ਹੋਇਆਂ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਇਨ੍ਹਾਂ 2 ਕਿੱਲਿਆਂ ਵਿਚੋਂ ਡੇਢ ਕਨਾਲ ਵਿੱਚ ਵਣ, ਰਹੂੜਾ, ਢੱਕ, ਪੀਲੂ ਆਦਿ ਵਰਗੇ 1000 ਬੂਟਿਆਂ ਨਾਲ ਮਿਨੀ ਜੰਗਲ ਲਗਾਇਆ ਗਿਆ ਹੈ। -ਪੱਤਰ ਪ੍ਰੇਰਕ