ਪੱਤਰ ਪ੍ਰੇਰਕ
ਮਮਦੋਟ, 22 ਨਵੰਬਰ
ਸਬ-ਤਹਿਸੀਲ ਮਮਦੋਟ ਵਿਚ ਨਾਇਬ ਤਹਿਸੀਲਦਾਰ ਦੀ ਬਦਲੀ ਤੋਂ ਬਾਅਦ ਸੀਟ ਖਾਲੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 9 ਨਵੰਬਰ ਨੂੰ ਨਵੇਂ ਤਹਿਸੀਲਦਾਰ ਜਸਵਿੰਦਰ ਕੌਰ ਨੇ ਜੁਆਇਨ ਕੀਤਾ ਜਦਕਿ 12 ਨਵੰਬਰ ਨੂੰ ਤਿੰਨ ਦਿਨ ਬਾਅਦ ਹੀ ਉਨ੍ਹਾਂ ਵੱਲੋਂ ਆਪਣੀ ਬਦਲੀ ਕਰਵਾ ਲਈ ਗਈ। ਕਰੀਬ ਦਸ ਦਿਨਾਂ ਤੋਂ ਖਾਲੀ ਪਈ ਨਾਇਬ ਤਹਿਸੀਲਦਾਰ ਦੀ ਕੁਰਸੀ ਕਾਰਨ ਲੋਕਾਂ ਦੇ ਕੰਮਕਾਜ ਨਹੀਂ ਹੋ ਰਹੇ। ਤਹਿਸੀਲ ਵਿੱਚ ਕੰਮ ਕਰਾਉਣ ਲਈ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਮੌਜੂਦਾ ਵਿਧਾਇਕ ਦਾ ਧਿਆਨ ਲੋਕਾਂ ਦੇ ਕੰਮਾਂ ਵੱਲ ਘੱਟ ਅਤੇ ਚੰਡੀਗੜ੍ਹ ਰਹਿਣ ਵੱਲ ਜ਼ਿਆਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਫ਼ਿਰੋਜ਼ਪੁਰ ਕਿਸੇ ਨਾਇਬ ਤਹਿਸੀਲਦਾਰ ਨੂੰ ਵਾਧੂ ਚਾਰਜ ਦੇ ਕੇ ਮਮਦੋਟ ਭੇਜਿਆ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਤੱਕ ਨਾਇਬ ਤਹਿਸੀਲਦਾਰ ਦੀ ਡਿਊਟੀ ਮਮਦੋਟ ਲਗਾ ਦਿੱਤੀ ਜਾਵੇਗੀ।