ਪੱਤਰ ਪ੍ਰੇਰਕ
ਹੰਡਿਆਇਆ, 1 ਅਗਸਤ
ਸਥਾਨਕ ਸਿਵਲ ਡਿਸਪੈਂਸਰੀ ਵਿਚ ਕੋੋਈ ਵੀ ਡਾਕਟਰ ਤਾਇਨਾਤ ਨਾ ਹੋਣ ਕਾਰਨ ਇਲਾਕੇ ਦੇ ਵਸਨੀਕਾਂ ਨੂੰ ਪ੍ਰਾਈਵੇਟ ਡਾਕਟਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇੇ ਇਸ ਸਿਹਤ ਕੇਂਦਰ ਵਿਚ ਮੌਜੂਦ ਇੱਕ ਫਾਰਮਾਸਿਸਟ ਸਮੇਤ ਸਟਾਫ਼ ਨੂੰ ਖੰਡਰ ਇਮਾਰਤ ਵਿਚ ਦਿਨ ਕੱਟੀ ਕਰਨੇ ਪੈ ਰਹੇ ਹਨ। ਇਲਾਕਾ ਨਿਵਾਸੀ ਰੇਸ਼ਮ ਸਿੰਘ ਰੁਪਾਲ, ਦਰਸ਼ਨ ਸਿੰਘ, ਪਰਮਿੰਦਰ ਸਿੰਘ ਬਲਾਕ ਪ੍ਰਧਾਨ ਬੀ.ਕੇ.ਯੂ ਡਕੌਂਦਾ, ਲਖਵਿੰਦਰ ਕੁਮਾਰ, ਮੋਹਨ ਸਿੰਘ ਖ਼ਾਲਸਾ ਨੇ ਮੰਗ ਕੀਤੀ ਕਿ ਲਗਭਗ 12 ਹਜ਼ਾਰ ਦੀ ਅਬਾਦੀ ਲਈ ਡਾਕਟਰ ਦਾ ਗਾਇਬ ਹੋਣ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਸਮੱਸਿਆ ਜਲਦੀ ਹੱਲ ਕੀਤੀ ਜਾਵੇੇ।