ਪੱਤਰ ਪ੍ਰੇਰਕ
ਮੌੜ ਮੰਡੀ, 24 ਅਪਰੈਲ
ਪੰਚਾਇਤੀ ਦਿਵਸ ਮੌਕੇ ਅੱਜ ਬਲਾਕ ਮੌੜ ਦੇ ਪਿੰਡ ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਅਤੇ ਮਾਣਕ ਖਾਨਾ ਦੀ ਸਰਪੰਚ ਸੈਸਨਦੀਪ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਏ, ਵਰਚੂਅਲ ਪ੍ਰੋਗਰਾਮ ਦੌਰਾਨ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ| ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਨੂੰ ਦੀਨ ਦਿਆਲ ਉਪਾਧਿਆਇ ਪੰਚਾਇਤ ਸਸਕਤੀਕਰਨ ਐਵਾਰਡ ਅਤੇ ਪਿੰਡ ਮਾਣਕ ਖਾਨਾ ਦੀ ਸਰਪੰਚ ਸੈਸਨਦੀਪ ਕੌਰ ਨੂੰ ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਦਾ ਐਵਾਰਡ ਹਾਸਲ ਹੋਇਆ ਹੈ|
ਪਿੰਡ ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਨੇ ਕਿਹਾ ਕਿ ਪਿੰਡ ਦੀ ਸਮੁੱਚੀ ਪੰਚਾਇਤ ਤੇ ਲੋਕਾਂ ਤਰਫ਼ੋਂ ਮਿਲੇ ਸਹਿਯੋਗ ਸਦਕਾ ਪਿੰਡ ਦਾ ਸਰਬਪੱਖੀ ਵਿਕਾਸ ਹੋਇਆ ਹੈ।
ਅੱਜ ਪਿੰਡ ਮਾਣਕ ਖਾਨਾ ਦੀ ਸਰਪੰਚ ਸੈਸਨਦੀਪ ਕੌਰ ਨੇ ਤੀਜਾ ਕੌਮੀ ਪੁਰਸਕਾਰ ਮਿਲਣ ਤੇ ਗ੍ਰਾਮ ਸਭਾ ਦੇ ਮੈਂਬਰਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਛੋਟੀ ਉਮਰ ਦੀ ਸਰਪੰਚ ਸੈਸ਼ਨਦੀਪ ਕੌਰ ਦੀ ਯੋਗ ਅਗਵਾਈ ਵਿਚ ਪਿੰਡ ਨੇ ਤਿੰਨ ਕੌਮੀ ਐਵਾਰਡ ਹਾਸਲ ਕੀਤੇ ਹਨ।