ਭਗਤਾ ਭਾਈ: ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਖਿਡਾਰੀਆਂ ਦੀ ਪੰਜਾਬ ਸਕੂਲ ਜ਼ੋਨਲ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਚੜ੍ਹਤ ਰਹੀ। ਡਾਇਰੈਕਟਰ ਨੀਰੂ ਗਾਂਧੀ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਆਕਸਫੋਰਡ ਸਕੂਲ ਨੇ ਇਨ੍ਹਾਂ ਮੁਕਾਬਲਿਆਂ ਵਿੱਚ 17 ਸੋਨੇ ਦੇ ਤਗਮੇ, 4 ਚਾਂਦੀ ਦੇ ਤਗ਼ਮੇ ਅਤੇ 3 ਕਾਸ਼ੀ ਦੇ ਤਗਮੇ ਹਾਸਲ ਕੀਤੇ। ਸਕੂਲ ਦੇ ਖਿਡਾਰੀਆਂ ਨੇ ਹੈਂਡਬਾਲ ਵਿੱਚ 4 ਸੋਨੇ, ਕ੍ਰਿਕਟ ਵਿੱਚ 2 ਸੋਨੇ, ਬਾਸਕਟਬਾਲ ‘ਚ 2 ਸੋਨੇ ਦੇ ਤਗਮੇ, ਫੁੱਟਬਾਲ, ਯੋਗ, ਵਾਲੀਬਾਲ, ਬੈਡਮਿੰਟਨ, ਰੱਸਾਕਸ਼ੀ ਤੇ ਸਕੇਟਿੰਗ ਵਿੱਚ ਵੀ ਸੋਨ ਤਗ਼ਮੇ ਜਿੱਤੇ। ਖੋਖੋ, ਬੈਡਮਿੰਟਨ, ਯੋਗ ਤੇ ਵਾਲੀਬਾਲ ’ਚ ਸਕੂਲ ਦੇ ਖਿਡਾਰੀ ਦੂਜੇ ਤੇ ਤੀਜੇ ਸਥਾਨਾਂ ’ਤੇ ਰਹੇ। ਸਕੂਲ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਪ੍ਰਧਾਨ ਗੁਰਮੀਤ ਗਿੱਲ, ਚੇਅਰਮੈਨ ਗਗਨ ਬਰਾੜ, ਉਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਨੇ ਸਕੂਲ ਦੇ ਕੋਚਾਂ ਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ