ਪੱਤਰ ਪ੍ਰੇਰਕ
ਸਮਾਲਸਰ, 20 ਜਨਵਰੀ
ਕਸਬਾ ਸਮਾਲਸਰ ਵਿੱਚ ਕੱਬਡੀ ਟੂਰਨਾਮੈਂਟ ਦਾ ਉਦਘਾਟਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੀਤਾ। ਉਨ੍ਹਾਂ ਨਾਲ ਜਥੇਬੰਦੀ ਦੇ ਸੀਨੀਅਰ ਆਗੂ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬੀਬੀ ਕੁਲਦੀਪ ਕੌਰ ਕੁੱਸਾ, ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਘੋਲੀਆ, ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ, ਵਿੱਤ ਸਕੱਤਰ ਅਜੀਤ ਸਿੰਘ, ਸੰਗਠਨ ਸੱਕਤਰ ਹਰਨੇਕ ਸਿੰਘ ਡੇਮਰੂ ਅਤੇ ਬਲਾਕ ਬਾਘਾਪੁਰਾਣਾ ਦੇ ਪਿੰਡਾਂ ਦੀਆਂ ਇਕਾਈਆਂ ਨੇ ਵੀ ਹਾਜ਼ਰੀ ਭਰੀ। ਇਸ ਸਮਾਲਸਰ ਇਕਾਈ ਪ੍ਰਧਾਨ ਸੁਖਜਿੰਦਰ ਸਿੰਘ ਪ੍ਰੀਤ, ਚਮਕੌਰ ਸਿੰਘ, ਹਰਮੇਲ ਸਿੰਘ ਘਾਲੀ, ਜਸਪਾਲ ਸਿੰਘ ਕਾਕਾ ਆਦਿ ਕਿਸਾਨ ਆਗ ਵੀ ਹਾਜ਼ਰ ਸਨ। ਸੀਨੀਅਰ ਆਗੂਆਂ ਦਾ ਨੌਜਵਾਨਾਂ ਵੱਲੋਂ ਮੇਨ ਰੋਡ ਤੋਂ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਕਾਫ਼ਲੇ ਦੇ ਰੂਪ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲੋਕ ਜਿੱਥੇ ਮਰਜ਼ੀ ਚਾਹੁਣ ਵੋਟ ਪਾ ਸਕਦੇ ਹਨ। ਸਾਡੀ ਜਥੇਬੰਦੀ ਕਿਸੇ ਵੀ ਪਾਰਟੀ ਲਈ ਹਮਾਇਤ ਨਹੀਂ ਕਰਦੀ। ਇਹ ਜਾਣਕਾਰੀ ਪ੍ਰੈਸ ਸਕੱਤਰ ਗੁਰਤੀਰ ਸਿੰਘ ਚੀਦਾ ਨੇ ਪ੍ਰੈਸ ਨਾਲ ਸਾਂਝੀ ਕੀਤੀ।