ਪੱਤਰ ਪ੍ਰੇਰਕ
ਮਹਿਲ ਕਲਾਂ, 30 ਜੂਨ
ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ ਸਰਕਲ ਬਰਨਾਲਾ ਦਾ ਜਥੇਬੰਦਕ ਇਜਲਾਸ ਸਬ ਡਿਵੀਜ਼ਨ ਗਰਿੱਡ ਮਹਿਲ ਕਲਾਂ ’ਚ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਬਿਜਲੀ ਮੁਲਾਜ਼ਮ ਤੇ ਸੇਵਾਮੁਕਤ ਕਰਮਚਾਰੀ ਸ਼ਾਮਲ ਹੋਏ।
ਇਸ ਮੌਕੇ ਸਕੱਤਰ ਬਲਵੰਤ ਸਿੰਘ ਬਰਨਾਲਾ ਅਤੇ ਖਜਾਨਚੀ ਹਰਬੰਸ ਸਿੰਘ ਮਾਣਕੀ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ‘ਚ ਸਥਾਨਕ ਪੱਧਰ ਤੋਂ ਲੈ ਕੇ ਪਾਵਰਕੌਮ ਦੀ ਮਨੇਜਮੈਂਟ ਖਿਲਾਫ਼ ਲੜੇ ਗਏ ਸੰਘਰਸ਼ਾਂ ਸਮੇਤ ਮੌਜੂਦਾ ਸਮੇਂ ਸਮੂਹ ਮੁਲਾਜ਼ਮ ਵਰਗ ਅੱਗੇ ਆ ਰਹੀਆਂ ਦਰਪੇਸ਼ ਚੁਣੌਤੀਆਂ ਨੂੰ ਕਲਮਬੱਧ ਕੀਤਾ ਗਿਆ। ਪਾਵਰਕੌਮ ਮਨੇਜਮੈਂਟ ਵੱਲੋਂ ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਦਾ ਅਹਿਦ ਕੀਤਾ ਗਿਆ। ਇਸ ਮੌਕੇ ਚੋਣ ਦੌਰਾਨ ਇੰਜ. ਦਰਸ਼ਨ ਸਿੰਘ ਦਸੌਂਦਾਸਿੰਘਵਾਲਾ ਨੂੰ ਸਰਕਲ ਪ੍ਰਧਾਨ, ਇੰਜ. ਕੁਲਵੀਰ ਸਿੰਘ ਔਲਖ ਨੂੰ ਸਰਕਲ ਸਕੱਤਰ, ਪਰਗਟ ਸਿੰਘ ਕੋਟਦੁੱਨਾ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਠੀਕਰੀਵਾਲਾ ਸਹਾਇਕ ਸਕੱਤਰ ਤੇ ਹਰਬੰਸ ਸਿੰਘ ਮਾਣਕੀ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ।