ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ ਮੋਗਾ, 1 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਵਲੋਂ ਮੋਗਾ ਵਿੱਚ ਜਥੇਬੰਕ ਕਾਨਫ਼ਰੰਸ ਕੀਤੀ ਗਈ। ਕਾਮਰੇਡ ਜਗਜੀਤ ਸਿੰਘ ਧੂੜਕੋਟ, ਕਾਮਰੇਡ ਸ਼ੇਰ ਸਿੰਘ ਅਤੇ ਕਾਮਰੇਡ ਕਰਮਬੀਰ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਕਾਨਫ਼ਰੰਸ ਵਿੱਚ ਕਾਮਰੇਡ ਜਗਰੂਪ ਸਿੰਘ ਨੇ ਕੌਮੀ ਪੱਧਰ ਦੀਆਂ ਸਿਆਸੀ ਨੀਤੀਆਂ ਸਮਝੌਤਿਆਂ ਬਾਰੇ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਅੱਜ ਮੱਧਵਰਗ ਨੂੰ ਵੀ ਜੀਉਣਾ ਦੁੱਭਰ ਹੋ ਰਿਹਾ ਹੈ। ਸਾਨੂੰ ਕਮਿਊਨਿਸਟਾਂ ਨੂੰ ਤਾਂ ਲਾਜ਼ਮੀ ਤੌਰ ’ਤੇ ਆਪਣੀ ਯੁਧ ਨੀਤੀ ਦਾ ਰੀਵਿਊ ਕਰਨਾ ਚਾਹੀਦਾ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਸਿਆਸੀ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਅਤੇ ਕੁਲਦੀਪ ਸਿੰਘ ਭੋਲਾ ਨੂੰ ਮੁੜ ਫੇਰ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕਾਮਰੇਡ ਸ਼ੇਰ ਸਿੰਘ ਸਰਪੰਚ ਤੇ ਗੁਰਦਿੱਤ ਸਿੰਘ ਦੀਨਾ ਨੂੰ ਮੀਤ ਸਕੱਤਰ ਚੁਣਿਆ ਗਿਆ। ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਦੇਸ਼ ਅੰਦਰ ਚਣੌਤੀਆਂ ਦਾ ਸਾਹਮਣਾ ਕਰਨ ਲਈ ਪਾਰਟੀ ਨੂੰ ਔਰਤਾਂ, ਦਲਿਤਾਂ ਅਤੇ ਨੌਜਵਾਨਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਜੋੜਨਾ ਹੋਵੇਗਾ। ਕਾਨਫ਼ਰੰਸ ਨੂੰ ਸਬਰਾਜ ਸਿੰਘ ਢੁੱਡੀਕੇ, ਸੁਖਦੇਵ ਭੋਲਾ, ਮਹਿੰਦਰ ਸਿੰਘ ਧੂੜਕੋਟ ਨੇ ਸੰਬੋਧਨ ਕੀਤਾ।