ਪੱਤਰ ਪ੍ਰੇਰਕ
ਬਰੇਟਾ, 29 ਸਤੰਬਰ
ਬਰੇਟਾ ਬਲਾਕ ਕਾਂਗਰਸ ਕਮੇਟੀ ਦੀ ਇੱਕ ਭਰਵੀਂ ਮੀਟਿੰਗ ਦੁਰਗਾ ਧਰਮਸ਼ਾਲਾ ਵਿੱਚ ਅਜੀਤ ਸਿੰਘ ਬਖਸ਼ੀਵਾਲਾ, ਸੀਨੀਅਰ ਕਾਂਗਰਸ ਆਗੂ ਮੇਹਰ ਸਿੰਘ ਖੰਨਾ, ਮਦਨ ਲਾਲ ਸਿੰਗਲਾ, ਗੋਪਾਲ ਸ਼ਰਮਾ, ਜਗਦੇਵ ਜਲਵੇੜਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਕਾਂਗਰਸ ਹਾਈਕਮਾਂਡ ਵੱਲੋਂ ਬਰੇਟਾ ਬਲਾਕ ਦੇ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਦੀਆ ਨਿਯੁਕਤੀਆਂ ਦਾ ਵਿਰੋਧ ਕੀਤਾ ਗਿਆ। ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨੂੰ ਤਰੁੰਤ ਰੱਦ ਕਰਕੇ ਇਸ ਤੇ ਮੁੜ ਵਿਚਾਰ ਕਰ ਕੇ ਪਾਰਟੀ ਵਰਕਰਾਂ ਦੀ ਸਲਾਹ ਨਾਲ ਹੀ ਨਵੀਆਂ ਨਿਯੁਕੀਤਆਂ ਕੀਤੀਆ ਜਾਣ।