
ਬਠਿੰਡਾ ’ਚ ਲੋਕਾਂ ਨੂੰ ਮਿਲਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ।
ਸ਼ਗਨ ਕਟਾਰੀਆ
ਬਠਿੰਡਾ, 21 ਜਨਵਰੀ
ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅੱਜ ਸ਼ਹਿਰ ’ਚ ਵੋਟਰਾਂ ਨੂੰ ਮਿਲੇ। ਉਨ੍ਹਾਂ ਅਪੀਲ ਕੀਤੀ ਕਿ ਇਕ ਮੌਕਾ ਹੋਰ ਕਾਂਗਰਸ ਨੂੰ ਦਿੱਤਾ ਜਾਵੇ ਤਾਂ ਜੋ ਚੱਲ ਰਹੀ ਵਿਕਾਸ ਦੀ ਲਹਿਰ ਤਹਿਤ ਬਠਿੰਡਾ ਸ਼ਹਿਰ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਉਣ ਲਈ ਹੋਰ ਕੰਮ ਕੀਤੇ ਜਾ ਸਕਣ।
ਸ੍ਰੀ ਬਾਦਲ ਨੇ ਅੱਜ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਦੇ ਹਰੀਨਗਰ, ਪੰਚਵਟੀ ਨਗਰ, ਕੋਠੇ ਅਮਰਪੁਰਾ, ਪਰਸਰਾਮ ਨਗਰ, ਪ੍ਰਤਾਪਨਗਰ, ਜਿਊਸ ਕਲੱਬ ਅਤੇ ਵਾਰਡ ਨੰਬਰ 49 ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਸ਼ਹਿਰ ਵਾਸੀਆਂ ਵੱਲੋਂ ਵਿੱਤ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਚੋਣਾਂ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਅੱਜ ਉਨ੍ਹਾਂ ਦੇ ਮੁਕਾਬਲੇ ਵੋਟਾਂ ਮੰਗਣ ਲਈ ਕੋਈ ਏਜੰਡਾ ਨਹੀਂ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਰਹੇਆ ਬਾਦਲ ਨੇ ਕੀਤਾ ਪ੍ਰਚਾਰ
ਆਪਣੇ ਪਿਤਾ ਦੇ ਹੱਕ ’ਚ ਮਨਪ੍ਰੀਤ ਸਿੰਘ ਬਾਦਲ ਦੀ ਬੇਟੀ ਰਹੇਆ ਬਾਦਲ ਨੇ ਵੀ ਅੱਜ ਘਰ-ਘਰ ਜਾ ਕੇ ਸ਼ਹਿਰ ’ਚ ਪ੍ਰਚਾਰ ਕੀਤਾ। ਉਨ੍ਹਾਂ ਆਪਣੇ ਪਿਤਾ ਦੀ ਦਿਆਨਤਦਾਰੀ ਅਤੇ ਹਲਕੇ ਪ੍ਰਤੀ ਵਫ਼ਾਦਾਰੀ ਦੇ ਜ਼ਿਕਰ ਨਾਲ ਵੋਟਰਾਂ ਤੋਂ ਵੋਟਾਂ ਮੰਗੀਆਂ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ