ਭੁੱਚੋ ਮੰਡੀ: ਨੀਲ ਕੰਠ ਅਮਰਨਾਥ ਸੇਵਾ ਸਮਿਤੀ ਨੇ ਸ੍ਰੀ ਅਮਰਨਾਥ ਯਾਤਰੀਆਂ ਲਈ 15ਵੇਂ ਭੰਡਾਰੇ ਦਾ ਪ੍ਰਬੰਧ ਆਰੰਭ ਦਿੱਤਾ ਹੈ। ਸ਼ਹਿਰ ਦੇ ਧਾਰਮਿਕ ਆਗੂਆਂ ਅਤੇ ਪਤਵੰਤਿਆਂ ਵੱਲੋਂ ਅੱਜ ਅਨਾਜ ਮੰਡੀ ਵਿੱਚ ਭੰਡਾਰੇ ਸਬੰਧੀ ਦਫ਼ਤਰ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਜੌਨੀ ਬਾਂਸਲ ਨੇ ਰੀਬਨ ਕੱਟ ਕੇ ਕੀਤਾ। ਪੁਜਾਰੀ ਰਮਨ ਸ਼ਰਮਾ, ਜੌਨੀ ਬਾਂਸਲ, ਵਿਜੈ ਗੋਇਲ, ਅਜੇ ਗੋਇਲ, ਰਾਜੇਸ਼ ਗਰਗ, ਰਾਜੀਵ ਸਿੰਗਲਾ ਅਤੇ ਸੱਤਪਾਲ ਗੁਪਤਾ ਨੇ ਪੂਜਨ ਕਰਵਾਇਆ। ਸਮਿਤੀ ਦੇ ਪ੍ਰਧਾਨ ਪਵਨ ਭੋਲਾ ਅਤੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਵਾਰ ਭੰਡਾਰਾ ਜੰਮੂ ਕਸ਼ਮੀਰ ਦੇ ਬਨਿਹਾਲ ਰੇਲਵੇ ਸਟੇਸ਼ਨ ਨਜ਼ਦੀਕ ਲਾਂਬਰ ਵਿੱਚ ਲਗਾਇਆ ਜਾਵੇਗਾ। -ਪੱਤਰ ਪ੍ਰੇਰਕ