ਰੋਹਿਤ ਗੋਇਲ
ਪੱਖੋ ਕੈਂਚੀਆਂ, 24 ਅਗਸਤ
ਪਿੰਡ ਮੌੜ ਨਾਭਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਸਾਹਮਣੇ ਪਿੰਡ ਦੇ ਐੱਨ.ਆਰ.ਆਈਜ਼ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ‘ਤੇਰਾ-ਤੇਰਾ’ ਬੁੱਕ ਸਟੋਰ ਖੋਲ੍ਹਿਆ ਗਿਆ| ਇਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਪਿੰਡਾਂ ਤੇ ਸ਼ਹਿਰਾਂ ਵਿਚ ਕੰਮਕਾਜ ਠੱਪ ਹੋਣ ਨਾਲ ਸਕੂਲ ਵੀ ਬੰਦ ਸਨ ਤੇ ਕਰੋਨਾ ਕਾਰਨ ਲੋਕਾਂ ਨੂੰ ਆਰਥਿਕ ਕਮਜ਼ੋਰੀ ਨੇ ਘੇਰ ਲਿਆ, ਜਿਸ ਲਈ ਐੱਨ.ਆਰ.ਆਈ. ਤੇ ਪਿੰਡ ਦੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ‘ਤੇਰਾ-ਤੇਰਾ’ ਬੁੱਕ ਸੈਂਟਰ ਖੋਲ੍ਹਣ ਲਈ ਬੰਟੀ ਸਿੰਘ ਮਾਨ (ਮਨੀਲਾ) ਅਤੇ ਲਾਲੀ ਸਿੰਘ ਮਾਨ ਵਲੋਂ 50 ਹਜ਼ਾਰ ਦੀ ਰਾਸ਼ੀ ਭੇਜੀ ਗਈ| ਇਸ ਤੋਂ ਇਲਾਵਾ ਹੋਰ ਕਈ ਵਿਅਕਤੀਆਂ ਅਤੇ ਡਾ. ਗੁਰਪ੍ਰੀਤ ਸਿੰਘ ਬਾਠ ਨੇ ਯਤਨ ਕਰਦਿਆਂ ਸਟੇਸ਼ਨਰੀ ਤੇ ਹੋਰ ਲੋੜੀਂਦਾ ਸਾਮਾਨ ਇਸ ਸਟੋਰ ਲਈ ਦਿੱਤਾ| ਸਕੂਲ ਅਧਿਆਪਕਾਂ ਨੇ ਕਿਹਾ ਕਿ ਪ੍ਰਾਇਮਰੀ ਤੇ ਹਾਈ ਸਕੂਲ ਦੇ ਇਕ ਹਜ਼ਾਰ ਵਿਦਿਆਰਥੀਆਂ ਨੂੰ ਇੱਥੋਂ ਮੁਫ਼ਤ ਸਟੇਸ਼ਨਰੀ ਮਿਲੇਗੀ| ਇਸ ਮੌਕੇ ਵਿੱਕੀ ਮੌੜ, ਹਰਪ੍ਰੀਤ ਸਿੰਘ ਗਿੱਲ, ਜੱਸੀ ਸਿੰਘ ਕਲਸੀ, ਗੁਰਨਾਮ ਸਿੰਘ ਧਾਲੀਵਾਲ, ਆਦਿ ਹਾਜ਼ਰ ਸਨ|