ਪੱਤਰ ਪ੍ਰੇਰਕ
ਭੁੱਚੋ ਮੰਡੀ, 13 ਜੂਨ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੀ ਤੁੰਗਵਾਲੀ ਸੜਕ ‘ਤੇ ਸਥਿੱਤ ਘਰ ਵਿੱਚੋਂ ਬੀਤੀ ਰਾਤ ਚੋਰ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ।
ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਣੇ ਘਰ ਦੇ ਵਿਹੜੇ ਵਿੱਚ ਸੁੱਤਾ ਪਿਆ ਸੀ। ਇਸ ਦੌਰਾਨ ਚੋਰ ਘਰ ਵਿੱਚ ਦਾਖ਼ਲ ਹੋ ਕੇ ਕਮਰੇ ਵਿੱਚ ਪਈ ਅਲਮਾਰੀ ਅਤੇ ਪੇਟੀ ਵਿੱਚੋਂ ਦਸ ਤੋਲਿਆਂ ਦੇ ਗਹਿਣੇ ਦੋ ਕੜੇ, ਛਾਪਾਂ, ਚੇਨ, ਚੂੜੀਆਂ ਤੇ ਕਾਂਟੇ ਅਤੇ ਇੱਕ ਲੱਖ ਰੁਪਏ ਦੀ ਨਕਦੀ ਲੈ ਗਏ। ਉਨ੍ਹਾਂ ਨੂੰ ਚੋਰੀ ਬਾਰੇ ਸਵੇਰੇ ਹੀ ਪਤਾ ਲੱਗਿਆ।
ਪੀੜਤ ਪਰਿਵਾਰ ਨੇ ਘਟਨਾ ਬਾਰੇ ਤੁਰੰਤ ਭੁੱਚੋ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।