ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਅਗਸਤ
ਇੱਥੇ ਮੋਗਾ-ਕੋਟਕਪੂਰਾ ਰੋਡ ’ਤੇ ਬਾਘਾ ਪੁਰਾਣਾ ਨੇੜੇ ਕਾਰ ਤੇ ਟਰੱਕ ਦੀ ਟੱਕਰ ਵਿੱਚ ਕਾਰ ਸਵਾਰ ਨੌਜਵਾਨ ਸੁਨੀਲ ਕੁਮਾਰ ਵਾਸੀ ਪਿੰਡ ਕਲਰ ਖੇੜਾ ਜ਼ਿਲ੍ਹਾ ਫਾਜ਼ਲਿਕਾ ਦੀ ਮੌਤ ਹੋ ਗਈ, ਜਦਕਿ ਉਸ ਦੇ 3 ਸਾਥੀ ਜਸਪਾਲ, ਸੁਰੇਸ਼ ਅਤੇ ਸੰਜੀਵ ਕੁਮਾਰ ਦੇ ਇਲਾਵਾ ਡਰਾਈਵਰ ਸੱਤਦੇਵ ਸਾਰੇ ਨਿਵਾਸੀ ਪਿੰਡ ਕਲਰ ਖੇੜਾ ਜ਼ਖਮੀ ਹੋ ਗਏ। ਥਾਣਾ ਬਾਘਾਪੁਰਾਣੇ ਜਾਂਚ ਅਧਿਕਾਰੀ ਏਐੱਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਸੱਤਦੇਵ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਲਿਆ ਗਿਆ ਹੈ ਅਤੇ ਉਹ ਫ਼ਰਾਰ ਹੈ ਪਰ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਕਾਰ ਸਵਾਰ ਨੌਜਵਾਨ ਜਲੰਧਰ ਨੇੜੇ ਪਰਾਗਪੁਰ ਵਿੱਚ ਪਾਵਰਕੌਮ ਵਿੱਚ ਨੌਕਰੀ ਲਈ ਪ੍ਰੀਖਿਆ ਦੇਣ ਜਾ ਰਹੇ ਸਨ।