ਭਗਤਾ ਭਾਈ: ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਗਊਸ਼ਾਲਾ ਭਗਤਾ ਭਾਈ ਵਿੱਚ 12ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੈਡੀਕਲ ਟੀਮ ਵੱਲੋਂ 120 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸੰਤ ਬ੍ਰਹਮ ਮੁਨੀ ਜਲਾਲ ਵਾਲਿਆਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸਐੱਚਓ ਹਰਨੇਕ ਸਿੰਘ, ਕੁਲਦੇਵ ਮਾਨ, ਸੁਰਿੰਦਰ ਸਿੰਘ ਛਿੰਦਾ ਪ੍ਰਧਾਨ, ਜਰਨੈਲ ਸਿੰਘ ਭਗਤਾ, ਸਿਕੰਦਰ ਸਿੰਘ ਬਰਾੜ, ਬਹਾਦਰ ਬਰਾੜ, ਰਾਜਿੰਦਰ ਬਾਬੇਕਾ ਹਾਜ਼ਰ ਸਨ। -ਪੱਤਰ ਪ੍ਰੇਰਕ