ਨਿੱਜੀ ਪੱਤਰ ਪ੍ਰੇਰਕ
ਮੋਗਾ, 24 ਮਾਰਚ
ਪੰਜਾਬ ਸਟੇਟ ਡੀਅਰ ਮਾਸਿਕ ਲਾਟਰੀ ਨੇ ਬਾਘਾਪੁਰਾਣਾ ਵਾਸੀ ਆਸ਼ਾ ਰਾਣੀ (61) ਦੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ। ਕਬਾੜ ਦਾ ਕੰਮ ਕਰਨ ਵਾਲੇ ਪਰਿਵਾਰ ਦਾ ਇੱਕ ਕਰੋੜ ਦਾ ਪਹਿਲਾ ਇਨਾਮ ਨਿਕਲਣ ਨਾਲ ਰਾਤੋ-ਰਾਤ ਉਨ੍ਹਾਂ ਦੀ ਤਕਦੀਰ ਬਦਲ ਗਈ ਹੈ। ਆਸ਼ਾ ਨੇ ਅੱਜ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇਕ ਦਿਨ ਕਰੋੜਪਤੀ ਬਣ ਜਾਵੇਗੀ। ਉਸ ਨੇ ਕਿਹਾ ਕਿ ਉਹ ਇਨਾਮੀ ਰਾਸ਼ੀ ਨਾਲ ਨਵਾਂ ਘਰ ਬਣਾਉਣਗੇ ਅਤੇ ਬਾਕੀ ਰਕਮ ਕਾਰੋਬਾਰ ਦੇ ਵਿਸਥਾਰ ਲਈ ਖਰਚ ਕੀਤੀ ਜਾਵੇਗੀ।