ਟੱਲੇਵਾਲ: ਪਿੰਡ ਦੀਵਾਨਾ ਵਿੱਚ ਓਲੰਪੀਅਨ ਕਲਮਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਮੌਕੇ ਡਿਪਟੀ ਕਮਿਸਨਰ ਬਰਨਾਲਾ ਕੁਮਾਰ ਸੌਰਭ ਰਾਜ, ਐੱਸਡੀਐੱਮ ਵਰਜੀਤ ਸਿੰਘ ਵਾਲੀਆ, ਸਰਬਜੀਤ ਸਿੰਘ ਤੂਰ ਡੀਈਓ, ਡਾ. ਨਰੇਸ਼ ਬਾਂਸਲ ਮਲੋਟ, ਡਾ.ਸਵੈਮਾਨ ਸਿੰਘ ਕੈਲੇਫੋਰਨੀਆ, ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਅਤੇ ਡਾ. ਜਸਕਰਨ ਸਿੰਘ ਭੁੱਲਰ ਹਾਜ਼ਰ ਸਨ। ਓਲੰਪੀਅਨ ਕਮਲਪ੍ਰੀਤ ਕੌਰ ਨੇ ਪਿੰਡ ਵਾਸੀਆਂ ਤੇ ਪਿੰਡ ਦੇ ਖਿਡਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਅਮੋਲਕ ਸਿੰਘ ਫਰਿਜਨੋ ਅਤੇ ਡਾ. ਕੁਲਵੀਰ ਸਿੰਘ ਕੈਲੇਫੋਰਨੀਆ ਵਲੋਂ ਭੇਜੀ ਗਈ 50 ਹਜ਼ਾਰ ਦੀ ਰਾਸ਼ੀ ਅਤੇ ਕੱਪ ਨਾਲ ਕਮਲਪ੍ਰੀਤ ਕੌਰ ਦਾ ਮਹਿਮਾਨਾਂ ਨੇ ਸਨਮਾਨ ਕੀਤਾ। ਇਸ ਮੌਕੇ ਸਰਪੰਚ ਰਣਧੀਰ ਸਿੰਘ ਅਤੇ ਵਰਿੰਦਰ ਦੀਵਾਨਾ ਹਾਜ਼ਰ ਸਨ। -ਪੱਤਰ ਪ੍ਰੇਰਕ