ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਇਮਾਰਤਾਂ ਉਪਰ ਇਸ਼ਤਿਹਾਰਬਾਜ਼ੀ ਕਰਨ ਦੇ ਦੋਸ਼ ’ਚ ਗਿਦੜਬਾਹਾ ਦੇ ਕਾਂਗਰਸੀ, ਆਪ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਰਿਟਰਨਿੰਗ ਅਫਸਰ ਗਗਨਦੀਪ ਸਿੰਘ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤਾ ਗਿਆ ਹੈੇ। ਇਸੇ ਤਰ੍ਹਾਂ ਮੁਕਤਸਰ ਦੇ ਰਿਟਰਨਿੰਗ ਅਫਸਰ ਸਵਰਨਜੀਤ ਕੌਰ ਨੇ ਆਪ ਦੇ ਉਮੀਦਵਾਰ ਵੱਲੋਂ ਜਵਾਹਰੇਵਾਲਾ ਵਿਖੇ ਬਿਨ੍ਹਾਂ ਆਗਿਆ ਰੋਡ ਸ਼ੋਅ ਅਤੇ ਰੈਲੀ ਕਰਨ ’ਤੇ ਨੋਟਿਸ ਜਾਰੀ ਕੀਤਾ ਹੈ। ਮਲੋਟ ਦੇ ਰਿਟਰਨਿੰਗ ਅਫਸਰ ਪ੍ਰਮੋਦ ਸਿੰਗਲਾ ਨੇ ਆਪ ਦੇ ਉਮੀਦਵਾਰ ਨੂੰ ਬਿਨ੍ਾਂ ਆਗਿਆ ਰੋਡ ਸ਼ੋਅ ਅਤੇ ਰੈਲੀ ਕਰਨ ਸਬੰਧੀ ਨੋਟਿਸ ਜਾਰੀ ਕਰਦਿਆਂ ਸਪੱਸ਼ਟੀਕਰਨ ਮੰਗਿਆ ਹੈ।