ਭਗਤਾ ਭਾਈ: ਸੀਨੀਅਰ ਕਾਂਗਰਸੀ ਆਗੂ ਨਿਰਭੈ ਸਿੰਘ ਭਗਤਾ ਨੂੰ ਟਰੱਕ ਯੂਨੀਅਨ ਭਗਤਾ ਭਾਈ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੱਧੂ ਤੇ ਚੇਅਰਮੈਨ ਰਾਜਵੰਤ ਸਿੰਘ ਭਗਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ੍ਰੀ ਕਾਂਗੜ ਨੇ ਨਵੇਂ ਚੁਣੇ ਪ੍ਰਧਾਨ ਨਿਰਭੈ ਸਿੰਘ ਨੂੰ ਵਧਾਈ ਦਿੰਦਿਆਂ ਟਰੱਕ ਯੂਨੀਅਨ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਨਵੇਂ ਚੁਣੇ ਪ੍ਰਧਾਨ ਨੇ ਕਾਂਗੜ ਦਾ ਧੰਨਵਾਦ ਕਰਦਿਆਂ ਟਰੱਕ ਅਪਰੇਟਰਾਂ ਦੀ ਭਲਾਈ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਰਮਜੀਤ ਬਿਦਰ, ਸੁਰਿੰਦਰ ਕਟਾਰੀਆ, ਮਾਸਟਰ ਕੁਲਵੰਤ ਸਿੰਘ, ਲਖਵੀਰ ਸਿੰਘ ਲੱਖਾ, ਹਰਜਿੰਦਰ ਸਿੰਘ ਬਾਬੇਕਾ, ਮਨੋਜ ਭਗਤਾ, ਸੰਜੀਵ ਰਿੰਕਾ ਤੇ ਸਰਪੰਚ ਰਾਜਿੰਦਰ ਸਿੰਘ ਕੋਠੇ ਭਾਈਆਣਾ ਹਾਜ਼ਰ ਸਨ। -ਪੱਤਰ ਪ੍ਰੇਰਕ