ਨਿਜੀ ਪੱਤਰ ਪ੍ਰੇਰਕ
ਫਰੀਦਕੋਟ, 26 ਅਕਤੂਬਰ
ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ 6 ਕੈਦੀਆਂ ਕੋਲੋਂ ਕਥਿਤ 9 ਮੋਬਾਈਲ ਫ਼ੋਨ ਅਤੇ 6 ਸਿਮ ਬਰਾਮਦ ਹੋਏ ਹਨ।
ਸਹਾਇਕ ਜੇਲ੍ਹ ਸੁਪਰਡੈਂਟ ਚਿਮਨ ਲਾਲ ਨੇ ਦੱਸਿਆ ਕਿ ਜੇਲ੍ਹ ਦੀ ਤਲਾਸ਼ੀ ਦੌਰਾਨ ਨੀਰਜ ਰਾਣਾ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਦੀਪਕ ਰਾਜ, ਅਕਾਸ਼ਦੀਪ ਅਤੇ ਖੁਸਪ੍ਰੀਤ ਸਿੰਘ ਕੋਲੋਂ ਮੋਬਾਈਲ ਫ਼ੋਨ ਤੇ ਸਿਮ ਬਰਾਮਦ ਹੋਏ ਹਨ ਜਿਨ੍ਹਾਂ ਖਿਲਾਫ਼ ਥਾਣਾ ਸਿਟੀ ਫਰੀਦਕੋਟ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਅਤੇ ਸਿਟੀ ਪੁਲੀਸ ਫਰੀਦਕੋਟ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ਼ ਜੇਲ੍ਹ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਇਸ ਵੇਲੇ 2100 ਤੋਂ ਵੱਧ ਕੈਦੀ ਤੇ ਹਵਾਲਾਤੀ ਨਜ਼ਰਬੰਦ ਹਨ ਅਤੇ ਰੋਜ਼ਾਨਾ ਹਵਾਲਾਤੀਆਂ ਨੂੰ ਅਦਾਲਤਾਂ ਵਿੱਚ ਪੇਸ਼ੀਆਂ ‘ਤੇ ਭੇਜਿਆ ਜਾਂਦਾ ਹੈ ਅਤੇ ਵਾਪਸੀ ਦੌਰਾਨ ਇਹ ਮੋਬਾਈਲ ਫੋਨ ਵਗੈਰਾ ਛੁਪਾ ਕੇ ਜੇਲ੍ਹ ਵਿੱਚ ਲੈ ਆਉਂਦੇ ਹਨ।