ਪੱਤਰ ਪ੍ਰੇਰਕ
ਮਾਨਸਾ, 21 ਜੁਲਾਈ
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪਿੰਡ ਗੇਹਲੇ ਵਿੱਚ ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਸਕਿੱਲ ਹਫ਼ਤੇ ਦੇ ਸਬੰਧ ਵਿੱਚ ਪਿੰਡ ਗੇਹਲੇ ਵਿੱਚ ਚਲਾਏ ਗਏ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਪ੍ਰਮਾਣ ਪੱਤਰ ਵੰਡ ਕੇ ਮਨਾਇਆ ਗਿਆ। ਸਿਲਾਈ ਟੀਚਰ ਅਮਨਦੀਪ ਕੌਰ ਦੀ ਅਗਵਾਈ ਅਤੇ ਕਲੱਬ ਪ੍ਰਧਾਨ ਮਨਦੀਪ ਸ਼ਰਮਾਂ ਦੀ ਦੇਖਰੇਖ ਹੇਠ ਚਲਾਏ ਗਏ ਇਸ ਸਿਖਲਾਈ ਸੈਟਰ ਵਿੱਚ 27 ਲੜਕੀਆਂ ਨੂੰ ਸਿਲਾਈ ਕਟਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਗਈ। ਲੜਕੀਆਂ ਨੂੰ ਸਰਟੀਫਿਕੇਟ ਵੰਡਣ ਦੀ ਰਸਮ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਨੇ ਅਦਾ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਕਿੱਲ ਦੀ ਟਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ, ਜਿਸ ਨਾਲ ਜੇਕਰ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਨਾ ਵੀ ਮਿਲੇ ਤਾਂ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰ ਸਕਦੇ ਹਨ। ਇਸ ਮੌਕੇ ਯੂਥ ਕਲੱਬ ਵੱਲੋਂ ਹਰ ਲੜਕੀ ਨੂੰ ਸਰਟੀਫਿਕੇਟ ਦੇ ਨਾਲ-ਨਾਲ ਇੱਕ ਇੱਕ ਪੌਦਾ ਵੀ ਦਿੱਤਾ ਗਿਆ ਅਤੇ ਲੜਕੀਆਂ ਨੇ ਪ੍ਰਣ ਕੀਤਾ ਕਿ ਉਹ ਇਸ ਪੌਦੇ ਨੂੰ ਆਪਣੇ ਘਰ ਜਾਂ ਪਿੰਡ ਦੀ ਕਿਸੇ ਸਾਂਝੀ ਥਾਂ ’ਤੇ ਲਗਾਉਣਗੀਆਂ।