ਖੇਤਰੀ ਪ੍ਰਤੀਨਿਧ
ਬਰਨਾਲਾ, 28 ਦਸੰਬਰ
ਨਹਿਰੂ ਯੁੁਵਾ ਕੇਂਦਰ ਬਰਨਾਲਾ-ਮਾਨਸਾ ਵੱਲੋਂ ਮਾਲਵਾ ਦੇ 8 ਜ਼ਿਲ੍ਹਿਆਂ ਦੀ ਯੂਥ ਪਾਰਲੀਮੈਂਟ ਕਰਵਾਈ ਗਈ | ਪਾਰਲੀਮੈਂਟ ਵਿੱਚ ਬਰਨਾਲਾ, ਮਾਨਸਾ ਤੋਂ ਇਲਾਵਾ ਫਿਰੋਜ਼ਪੁੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਫਾਜ਼ਿਲਕਾ ਜ਼ਿਲ੍ਹਿਆਂ ਦੇ 220 ਨੌਜਵਾਨਾਂ ਨੇ ਹਿੱਸਾ ਲਿਆ। ਜ਼ਿਲ੍ਹਾ ਯੂਥ ਪਾਰਲੀਮੈਂਟ ਦੌਰਾਨ ਸਰਬਜੀਤ ਸਿੰਘ ਜ਼ਿਲ੍ਹਾ ਯੂਥ ਅਫਸਰ ਨਹਿਰੂ ਯੂਵਾ ਕੇਂਦਰ ਮਾਨਸਾ, ਬਰਨਾਲਾ ਅਤੇ ਸਹਾਇਕ ਡਾਇਰੈਕਟਰ ਵਿਜੈ ਭਾਸਕਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਜੇਤੂ 4 ਜਨਵਰੀ ਨੂੰ ਹੋ ਰਹੀ ਰਾਜ ਪੱਧਰੀ ਪਾਰਲੀਮੈਂਟ ਵਿੱਚ ਹਿੱਸਾ ਲੈਣਗੇ| ਇਸ ਦੌਰਾਨ ਬਰਨਾਲਾ ਵਿੱਚੋਂ ਲਛਮੀ ਕੌਰ ਨੇ ਪਹਿਲਾ ਅਤੇ ਅਕੁੁਰਤੀ ਕੌਸ਼ਲ ਨੇ ਦੂਜਾ, ਮਾਨਸਾ ਵਿੱਚੋਂ ਨੇਹਾ ਰਾਣੀ ਨੇ ਪਹਿਲਾ ਅਤੇ ਗੁੁਰਜਿੰਦਰ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਨੇ ਦੂਸਰਾ, ਫਰੀਦਕੋਟ ’ਚੋਂ ਸਨੀਰੁੁਦ ਸਿੰਘ ਨੇ ਪਹਿਲਾ ਤੇ ਸੁੁਖਬੀਰ ਸਿੰਘ ਨੇ ਦੂਜਾ, ਫਾਜ਼ਿਲਕਾ ਦੀ ਆਰਤੀ ਨੇ ਪਹਿਲਾ ਅਤੇ ਪ੍ਰਿੰਅਕਾ ਨੇ ਦੂਸਰਾ, ਫਿਰੋਜ਼ਪੁੁਰ ਵਿੱਚ ਮੋਨਿਕਾ ਨੇ ਪਹਿਲਾ ਅਤੇ ਹਰਪ੍ਰੀਤ ਨੇ ਦੂਸਰਾ, ਮੋਗਾ ਤੋਂ ਨਵਦੀਪ ਸਿੰਘ ਨੇ ਪਹਿਲਾ ਅਤੇ ਰਾਜਦੀਪ ਹੰਸ ਨੇ ਦੂਸਰਾ, ਸ੍ਰੀ ਮੁੁਕਤਸਰ ਸਾਹਿਬ ਦੀ ਵਿਸ਼ਾਲੀ ਪਹਿਲੇ ਅਤੇ ਕਾਜਲ ਦੂਸਰੇ ਅਤੇ ਬਠਿੰਡਾ ਵਿੱਚੋਂ ਆਰਤੀ ਨੇ ਪਹਿਲਾ ਅਤੇ ਹਰਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ|