ਸ੍ਰੀ ਮੁਕਤਸਰ ਸਾਹਿਬ: ਨਹਿਰੂ ਯੁਵਾ ਕੇਂਦਰ ਵਿੱਚ 10 ਵਾਲੰਟੀਅਰਾਂ ਦੀ ਭਰਤੀ ਲਈ ਘੱਟੋ-ਘੱਟ 10ਵੀਂ ਪਾਸ ਲੜਕੇ-ਲੜਕੀਆਂ, ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਹੋਵੇ, ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਮਾਣ ਭੱਤਾ ਉੱਕਾ ਪੁੱਕਾ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗਾ। ਉਮੀਦਵਾਰ ਬਲਾਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਅਤੇ ਗਿੱਦੜਬਾਹਾ ਨਾਲ ਹੀ ਸਬੰਧਿਤ ਹੋਣਾ ਚਾਹੀਦਾ ਹੈ। ਅਰਜ਼ੀਆਂ 8 ਮਾਰਚ ਤਕ https://nyks.nic. in/nycapp/strmainnycapp.asp ਰਾਹੀਂ ਭੇਜੀਆਂ ਜਾ ਸਕਦੀਆਂ ਹਨ।
-ਨਿੱਜੀ ਪੱਤਰ ਪ੍ਰੇਰਕ