ਨਿਹਾਲ ਸਿੰਘ ਵਾਲਾ: ਮੈਡੀਕਲ ਪ੍ਰੀਖਿਆ ਲਈ ਹੋਈ ਨੀਟ ਦੀ ਪ੍ਰੀਖਿਆ ਵਿੱਚ ਨਿਹਾਲ ਸਿੰਘ ਵਾਲਾ ਦੀ ਰਵਨੂਰ ਸ਼ਰਮਾ ਨੇ ਭਾਰਤ ਭਰ ’ਚੋਂ 10,564 ਰੈਂਕ ਲੈ ਕੇ ਮੋਗਾ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਰਵਨੂਰ ਨੇ 720 ਵਿਚੋਂ 626 ਅੰਕ ਪ੍ਰਾਪਤ ਕੀਤੇ ਹਨ। ਨਿਹਾਲ ਸਿੰਘ ਵਾਲਾ ਦੇ ਡਾਕਟਰ ਹਰਜੋਤ ਪਾਲ ਤੇ ਡਾਕਟਰ ਤੇਜਿੰਦਰ ਪਾਲ ਦੀ ਲੜਕੀ ਵੱਲੋਂ ਇਸ ਪ੍ਰਾਪਤੀ ’ਤੇ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਵਧਾਈ ਦਿੱਤੀ। ਰਵਨੂਰ ਸ਼ਰਮਾ ਨੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐੱਮਬੀਬੀਐੱਸ ਅਤੇ ਹੋਰ ਉਚੇਰੀ ਪੜ੍ਹਾਈ ਕਰਕੇ ਮਾਨਵਤਾ ਦੀ ਭਲਾਈ ਨੂੰ ਆਪਣਾ ਉਦੇਸ਼ ਸਮਝੇਗੀ। -ਪੱਤਰ ਪ੍ਰੇਰਕ