ਭਗਤਾ ਭਾਈ: ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਦੇ ਕੈਡਿਟਸ ਨੇ ਐਨ.ਸੀ.ਸੀ. ਅਫਸਰ ਅਮਰੀਕ ਸਿੰਘ ਦੀ ਅਗਵਾਈ ਹੇਠ 3 ਪੰਜਾਬ ਨੇਵਲ ਯੂਨਿਟ ਬਠਿੰਡਾ ਵੱਲੋਂ ਭੀਖੀ ਵਿੱਚ ਲਗਾਏ ਦਸ ਰੋਜ਼ਾ ਨੇਵਲ ਕੈਂਪ ਵਿੱਚ ਭਾਗ ਲਿਆ। ਸਕੂਲ ਦੇ ਡਾਇਰੈਕਟਰ ਸਰਬਪਾਲ ਸ਼ਰਮਾ ਤੇ ਪ੍ਰਿੰਸੀਪਲ ਸੁਮਨ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਅਕੈਡਮੀ ਦੇ ਕੈਡਿਟਸ ਨੇ ਵੱਖ-ਵੱਖ ਸਰਗਰਮੀਆਂ ਵਿਚ ਭਾਗ ਲਿਆ। ਕੈਂਪ ਦੌਰਾਨ ਅਕੈਡਮੀ ਦੇ ਕੈਡਿਟਸ ਨੂੰ ਬੈਸਟ ਫਾਇਰਿੰਗ ਪਲੇਸਮੈਟ ਅਤੇ ਸਮੂਥ ਗਰੁੱਪ ਆਫ ਦਾ ਕੈਂਪ ਚੁਣਿਆ ਗਿਆ। ਅਕੈਡਮੀ ਦੇ ਵਾਈਸ ਚੇਅਰਪਰਸਨ ਜਗੀਰ ਕੌਰ, ਮੈਨੇਜਰ ਜਗਤਾਰ ਸਿੰਘ ਬਲਵੇੜਾ, ਡਾਇਰੈਕਟਰ ਸਰਬਪਾਲ ਸ਼ਰਮਾ ਤੇ ਪ੍ਰਿੰਸੀਪਲ ਸੁਮਨ ਸ਼ਰਮਾ ਨੇ ਸ਼ਾਨਦਾਰ ਪ੍ਰਾਪਤੀਆਂ ਲਈ ਕੈਡਿਟਸ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ