ਭੁੱਚੋ ਮੰਡੀ: ਪੰਜਾਬ ਸਰਕਾਰ ਵੱਲੋਂ ਨਾਹਰ ਸਿੰਘ ਭੁੱਲਰ ਭੁੱਚੋ ਕਲਾਂ ਨੂੰ ਮਾਰਕੀਟ ਕਮੇਟੀ ਭੁੱਚੋ ਮੰਡੀ ਦਾ ਚੇਅਰਮੈਨ ਅਤੇ ਵਰਿੰਦਰ ਗਰਗ ਭੁੱਚੋ ਮੰਡੀ ਨੂੰ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਚੰਡੀਗੜ੍ਹ ਨੇ ਬਕਾਇਦਾ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਖੁਸ਼ੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਨਵ ਨਿਯੁਕਤ ਚੇਅਰਮੈਨ ਨਾਹਰ ਸਿੰਘ ਅਤੇ ਉੱਪ ਚੇਅਰਮੈਨ ਵਰਿੰਦਰ ਗਰਗ ਦਾ ਮੂੰਹ ਮਿਠਾ ਕਰਵਾਇਆ ਅਤੇ ਲੱਡੂ ਵੰਡੇ ਗਏ। –ਪੱਤਰ ਪ੍ਰੇਰਕ