ਪੱਤਰ ਪ੍ਰੇਰਕ
ਸ਼ਹਿਣਾ, 5 ਮਈ
ਨੇੜਲੇ ਪਿੰਡ ਸੁਖਪੁਰਾ ਦੇ ਇੱਕ ਫਾਰਮ ਵਿੱਚ ਭੇਤਭਰੀ ਬਿਮਾਰੀ ਨਾਲ ਐੱਚ.ਐੱਫ. ਨਸਲ ਦੀਆਂ 12 ਗਊਆਂ ਦੀ ਮੌਤ ਹੋ ਗਈ ਜਦ ਕਿ 10 ਪਸ਼ੂ ਹਾਲੇ ਬਿਮਾਰ ਹਨ। ਮਰੀਆਂ ਗਾਵਾਂ ਦੀ ਕੀਮਤ ਲਗਪਗ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਪਿੰਡ ਸੁਖਪੁਰਾ ’ਚ ਜਨਕ ਰਾਜ ਨਾਮੀ ਵਿਅਕਤੀ ਦਾ ਫਾਰਮ ਹਾਊਸ ਹੈ ਜਿਸ ’ਚ 35 ਦੁਧਾਰੂ ਗਊਆਂ ਹਨ। ਉਸ ਨੇ ਅਣਪਛਾਤੀ ਬਿਮਾਰੀ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਤੋਂ ਵੈਕਸੀਨ ਵੀ ਲਵਾਈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਡਾਕਟਰ ਇਲਾਜ ਕਰ ਰਹੇ ਸਨ, ਚੰਡੀਗੜ੍ਹ ਅਤੇ ਲੁਧਿਆਣਾ ਤੋਂ ਵਿਸ਼ੇਸ਼ ਟੀਮ ਨੇ ਵੀ ਫਾਰਮ ਦਾ ਦੌਰਾ ਕੀਤਾ ਪਰ ਗਾਵਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੈ। ਜਨਕ ਰਾਜ ਨੇ ਦੱਸਿਆ ਕਿ 4 ਦਿਨਾਂ ’ਚ 12 ਗਊਆਂ ਦੀ ਮੌਤ ਹੋ ਗਈ ਜਦਕਿ 10 ਹੋਰ ਹਾਲੇ ਵੀ ਬਿਮਾਰ ਹਨ।