ਜਲਾਲਾਬਾਦ ’ਚ ਨੌਜਵਾਨ ਦਾ ਕਤਲ, 4 ਨਾਮਜ਼ਦ

ਮੁਲਜ਼ਮਾਂ ਨੇ ਗਲੀ ’ਚ ਦਿੱਤਾ ਵਾਰਦਾਤ ਨੂੰ ਅੰਜਾਮਚੰਦਰ ਪ੍ਰਕਾਸ਼ ਕਾਲੜਾ

ਜਲਾਲਾਬਾਦ ’ਚ ਨੌਜਵਾਨ ਦਾ ਕਤਲ, 4 ਨਾਮਜ਼ਦ

ਜਲਾਲਾਬਾਦ, 26 ਅਗਸਤ

ਸ਼ਹਿਰ ਦੀ ਗੋਬਿੰਦ ਨਗਰੀ ’ਚ ਇਕ 23 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਦੀ ਮਾਂ ਮਨਜੀਤ ਕੌਰ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਉਰਫ ਕੰਨੀ ਵਾਸੀ ਲੱਲਾ ਬਸਤੀ, ਚਰਨਜੀਤ ਉਰਫ ਚੀਨਾ ਪੁੱਤਰ ਪਾਲਾ ਸਿੰਘ ਵਾਸੀ ਚੱਕ ਸੈਦੋਕੇ, ਗਗਨਦੀਪ ਪੁੱਤਰ ਸ਼ਾਮ ਲਾਲ ਅਤੇ ਮੋਨੂੰ ਪੁੱਤਰ ਕਾਲਾ ਸਿੰਘ ਵਾਸੀ ਰਠੋੜਾਂ ਵਾਲਾ ਮੁਹੱਲਾ ਤੇ 2-3 ਅਣਪਛਾਤਿਆਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕ ਪ੍ਰਿੰਸ (23) ਦੀ ਭਾਬੀ ਪਰਮਜੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਸਾਰਾ ਪਰਿਵਾਰ ਘਰ ’ਚ ਇਕੱਠੇ ਬੈਠਾ ਸੀ ਤੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਇਸੇ ਦੌਰਾਨ 5-6 ਵਿਅਕਤੀ ਘਰ ਵੜੇ ਜਿਨ੍ਹਾਂ ਕੋਲ ਪਿਸਤੌਲਾਂ ਤੇ ਹੋਰ ਤੇਜ਼ਧਾਰ ਹਥਿਆਰ ਸਨ ਪ੍ਰਿੰਸ ਨੂੰ ਖਿੱਚ ਕੇ ਬਾਹਰ ਗਲੀ ’ਚ ਲੈ ਗਏ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਰੌਲਾ ਪੈਂਦਾ ਦੇਖ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਉਹ ਪ੍ਰਿੰਸ ਨੂੰ ਹਸਪਤਾਲ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਕੰਨੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਆਇਆ ਤੇ ਪ੍ਰਿੰਸ ਨੂੰ ਬਾਹਰ ਖਿੱਚ ਕੇ ਲੈ ਗਿਆ। ਜਦੋਂ ਉਹ ਬਚਾਅ ਲਈ ਆਈ ਤਾਂ ਉਨ੍ਹਾਂ ਨੇ ਉਸ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਪ੍ਰਿੰਸ ਨੂੰ ਜ਼ਖ਼ਮੀ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All