ਪੱਤਰ ਪ੍ਰੇਰਕ
ਲੰਬੀ, 4 ਸਤੰਬਰ
ਮੰਡੀ ਕਿੱਲਿਆਂਵਾਲੀ ਵਿਚ ਗੁਆਂਢਣ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ 24 ਸਾਲਾ ਮੋਟਰਸਾਈਕਲ ਮਕੈਨਿਕ ਸੱਤਪਾਲ ਸਿੰਘ ਉਰਫ਼ ਮੰਨੂ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੂੰ ਉਸ ਦੀ ਲਾਸ਼ ਭਾਟੀ ਕਲੋਨੀ ਨੇੜਲੇ ਖੇਤਾਂ ਵਿੱਚੋਂ ਬਰਾਮਦ ਹੋਈ। ਪੜਤਾਲ ਮਗਰੋਂ ਲੰਬੀ ਪੁਲੀਸ ਨੇ ਉਸ ਦੀ ਪ੍ਰੇਮਿਕਾ, ਉਸ ਦੇ ਪਤੀ ਅਤੇ ਇੱਕ ਹੋਰ ਰਿਸ਼ਤੇਦਾਰ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਹੈ। ਨੌਜਵਾਨ ਦੇ ਵਿਆਹੁਤਾ ਔਰਤ ਨਾਲ 7-8 ਮਹੀਨੇ ਤੋਂ ਲਿਹਾਜ਼ਦਾਰੀ ਸੀ। ਇਸਦੀ ਪੁਸ਼ਟੀ ਮ੍ਰਿਤਕ ਦੇ ਭਰਾ ਜਗਪਾਲ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕੀਤੀ ਹੈ।