ਤਲਵੰਡੀ ਭਾਈ: ਮਿਉਂਸਿਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਤਲਵੰਡੀ ਭਾਈ ਦਫ਼ਤਰ ਨਗਰ ਕੌਸਲ ਵਿੱਚ ਇਕਾਈ ਪ੍ਰਧਾਨ ਪਰਮਜੀਤ ਸਿੰਘ ਖੋਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ੀਰਾ, ਮੁੱਦਕੀ, ਮੱਲਾਂਵਾਲਾ, ਜਗਰਾਉਂ, ਮੱਖੂ, ਫਰੀਦਕੋਟ, ਕੋਟ ਈਸੇ ਖਾਂ, ਬਾਘਾਪੁਰਾਣਾ ਅਤੇ ਤਲਵੰਡੀ ਭਾਈ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਯੂਨੀਅਨ ਆਗੂ ਜਨਕ ਰਾਜ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਅਤੇ ਰਿਟਾਇਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ‘ਆਪ’ ਸਰਕਾਰ ਨੂੰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਠੇਕੇਦਾਰੀ ਪ੍ਰਥਾ ਖਤਮ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਠੇਕੇ ਅਤੇ ਆਊਟ ਸੋਰਸ ਤੇ ਰੱਖੇ ਮੁਲਾਜ਼ਮ ਪੱਕੇ ਕਰਨੇ, ਦਫ਼ਤਰਾਂ ਵਿੱਚ ਕਰਮਚਾਰੀਆਂ ਨੂੰ ਬਣਦਾ ਸਨਮਾਨ ਦੇਣਾ, ਰਿਟਾਇਰ ਹੋਣ ’ਤੇ ਬਣਦੀ ਰਾਸ਼ੀ ਸਮੇਂ ਸਿਰ ਦੇਣਾ ਮੰਗਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਵਿੱਢਿਆ ਜਾਵੇਗਾ। -ਪੱਤਰ ਪ੍ਰੇਰਕ